17ਅਬਸ਼ਾਲੋਮ ਨੇ ਹੂਸ਼ਈ ਨੂੰ ਪੁੱਛਿਆ, “ਕੀ ਇੱਕ ਦੋਸਤ ਪ੍ਰਤੀ ਵਫ਼ਾਦਾਰੀ ਇਸ ਤਰ੍ਹਾਂ ਹੈ? ਤੂੰ ਆਪਣੇ ਦੋਸਤ ਨਾਲ ਕਿਉਂ ਨਹੀਂ ਗਿਆ?”
18ਹੂਸ਼ਈ ਨੇ ਅਬਸ਼ਾਲੋਮ ਨੂੰ ਉੱਤਰ ਦਿੱਤਾ, “ਨਹੀਂ, ਪਰ ਮੈਂ ਯਾਹਵੇਹ ਅਤੇ ਆਮ ਲੋਕਾਂ ਅਤੇ ਸਾਰੇ ਇਸਰਾਏਲ ਦੇ ਦੁਆਰਾ ਚੁਣੇ ਹੋਏ ਦਾ ਨਾਲ ਹੋਵਾਂਗਾ। ਮੈਂ ਵੀ ਉਸ ਦੇ ਨਾਲ ਹੀ ਰਹੇਗਾ।
19ਇਹ ਵੀ ਸਮਝੋ: ਮੈਂ ਕਿਸ ਦੀ ਸੇਵਾ ਕਰਨਾ ਸਹੀ ਹੈ; ਕੀ ਇਹ ਉਸਦਾ ਆਪਣਾ ਪੁੱਤਰ ਨਹੀਂ ਹੈ? ਜਿਸ ਤਰ੍ਹਾਂ ਮੈਂ ਤੁਹਾਡੇ ਪਿਤਾ ਦੀ ਸੇਵਾ ਕੀਤੀ ਹੈ, ਮੈਂ ਵੀ ਤੁਹਾਡੀ ਸੇਵਾ ਕਰਾਂਗਾ।”
20ਤਾਂ ਅਬਸ਼ਾਲੋਮ ਨੇ ਅਹੀਥੋਫ਼ਲ ਨੂੰ ਆਖਿਆ, ਹੁਣ ਤੁਸੀਂ ਮੈਨੂੰ ਸਲਾਹ ਦਿਓ ਕਿ ਮੇਰਾ ਅਗਲਾ ਕਦਮ ਕੀ ਹੋਣਾ ਚਾਹੀਦਾ ਹੈ?
21ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਹੁਕਮ ਦਿੱਤਾ, “ਜਾਹ ਅਤੇ ਉਹਨਾਂ ਰਖੇਲਾਂ ਨਾਲ ਸੰਬੰਧ ਬਣਾ ਜੋ ਤੇਰੇ ਪਿਤਾ ਨੇ ਘਰ ਦੇ ਪ੍ਰਬੰਧ ਲਈ ਇੱਥੇ ਛੱਡੀਆਂ ਸਨ। ਜਦੋਂ ਸਾਰਾ ਇਸਰਾਏਲ ਇਸ ਬਾਰੇ ਸੁਣੇਗਾ ਕਿ ਤੂੰ ਆਪਣੇ ਪਿਤਾ ਲਈ ਆਪਣੇ ਆਪ ਨੂੰ ਘਿਣਾਉਣਾ ਬਣਾਇਆ ਹੈ। ਇਸ ਨਾਲ ਉਨ੍ਹਾਂ ਸਾਰਿਆਂ ਨੂੰ ਤਾਕਤ ਮਿਲੇਗੀ ਜੋ ਤੁਹਾਡੇ ਨਾਲ ਹਨ, ਜੋ ਤੁਹਾਡਾ ਸਾਥ ਦਿੰਦੇ ਹਨ।”