8ਅਤੇ ਫਿਰ ਹੂਸ਼ਈ ਨੇ ਆਖਿਆ, ਤੁਸੀਂ ਆਪਣੇ ਪਿਤਾ ਅਤੇ ਉਸਦੇ ਆਦਮੀਆਂ ਨੂੰ ਜਾਣਦੇ ਹੋ; ਕਿ ਉਹ ਕਿੰਨੇ ਵੱਡੇ ਉਹ ਸੂਰਮੇ ਹਨ, ਅਤੇ ਇਸ ਵੇਲੇ ਉਹ ਜੰਗਲੀ ਵਿੱਚ ਇੱਕ ਰਿੱਛ ਵਾਂਗ ਕ੍ਰੋਧ ਵਿੱਚ ਹੋਣਗੇ ਜਿਸ ਦੇ ਬੱਚੇ ਉਜਾੜ ਵਿੱਚ ਲੁੱਟ ਲਏ ਹੋਣ। ਇਸ ਤੋਂ ਇਲਾਵਾ, ਤੁਹਾਡੇ ਪਿਤਾ ਇੱਕ ਤਜ਼ਰਬੇਕਾਰ ਲੜਾਕੂ ਹੈ ਅਤੇ ਉਹ ਫ਼ੌਜਾਂ ਨਾਲ ਰਾਤ ਨਹੀਂ ਕੱਟੇਗਾ।
9ਹੁਣ ਵੀ ਉਹ ਕਿਸੇ ਗੁਫ਼ਾ ਜਾਂ ਕਿਸੇ ਹੋਰ ਥਾਂ ਲੁਕੇ ਹੋਣਗੇ। ਜੇਕਰ ਉਹ ਪਹਿਲਾਂ ਤੁਹਾਡੀਆਂ ਫ਼ੌਜਾਂ ਉੱਤੇ ਹਮਲਾ ਕਰੇ, ਤਾਂ ਜੋ ਕੋਈ ਵੀ ਇਸ ਬਾਰੇ ਸੁਣੇਗਾ, ਉਹ ਆਖੇਗਾ, ‘ਅਬਸ਼ਾਲੋਮ ਦੇ ਪਿੱਛੇ ਚੱਲਣ ਵਾਲੀਆਂ ਫ਼ੌਜਾਂ ਵਿੱਚ ਇੱਕ ਕਤਲ ਹੋਇਆ ਹੈ।’
10ਤਦ ਸਭ ਤੋਂ ਬਹਾਦਰ ਸੂਰਮਾ ਵੀ, ਜਿਸ ਦਾ ਦਿਲ ਸ਼ੇਰ ਦੇ ਦਿਲ ਵਰਗਾ ਹੈ, ਉਸਦਾ ਹੌਂਸਲਾ ਟੁੱਟ ਜਾਵੇਗਾ, ਕਿਉਂ ਜੋ ਸਾਰਾ ਇਸਰਾਏਲ ਜਾਣਦਾ ਹੈ ਕਿ ਤੁਹਾਡਾ ਪਿਤਾ ਇੱਕ ਸੂਰਮਾ ਹੈ ਅਤੇ ਜੋ ਉਹ ਦੇ ਨਾਲ ਦੇ ਵੀ ਸੂਰਮੇ ਹਨ।
11“ਇਸ ਲਈ ਮੈਂ ਤੁਹਾਨੂੰ ਸਲਾਹ ਦਿੰਦਾ ਹਾਂ: ਕਿ ਸਾਰੇ ਇਸਰਾਏਲ ਵਿੱਚ ਦਾਨ ਤੋਂ ਲੈ ਕੇ ਬੇਰਸ਼ੇਬਾ ਤੱਕ ਐਨੇ ਲੋਕ ਤੁਹਾਡੇ ਨਾਲ ਇਕੱਠੇ ਹੋਣ ਜਿੰਨ੍ਹੀ ਸਮੁੰਦਰ ਦੇ ਕੰਢੇ ਉੱਤੇ ਰੇਤ ਹੁੰਦੀ ਹੈ, ਅਤੇ ਤੁਸੀਂ ਆਪ ਯੁੱਧ ਵਿੱਚ ਉਹਨਾਂ ਦੀ ਅਗਵਾਈ ਕਰੋ।
12ਫਿਰ ਅਸੀਂ ਉਸ ਉੱਤੇ ਹਮਲਾ ਕਰਾਂਗੇ ਜਿੱਥੇ ਉਹ ਲੱਭੇਗਾ ਅਤੇ ਉਸ ਉੱਤੇ ਤ੍ਰੇਲ ਵਾਂਗ ਜੋ ਧਰਤੀ ਉੱਤੇ ਡਿੱਗਦੀ ਉਸ ਉੱਤੇ ਜਾ ਡਿੱਗਾਂਗੇ। ਤਦ ਉਸ ਅਤੇ ਉਸਦੇ ਆਦਮੀਆਂ ਵਿੱਚੋਂ ਕੋਈ ਵੀ ਜਿਉਂਦਾ ਨਹੀਂ ਬਚੇਗਾ।