2 ਸ਼ਮੁਏਲ 17

ਅਤੇ ਫਿਰ ਹੂਸ਼ਈ ਨੇ ਆਖਿਆ, ਤੁਸੀਂ ਆਪਣੇ ਪਿਤਾ ਅਤੇ ਉਸਦੇ ਆਦਮੀਆਂ ਨੂੰ ਜਾਣਦੇ ਹੋ; ਕਿ ਉਹ ਕਿੰਨੇ ਵੱਡੇ ਉਹ ਸੂਰਮੇ ਹਨ, ਅਤੇ ਇਸ ਵੇਲੇ ਉਹ ਜੰਗਲੀ ਵਿੱਚ ਇੱਕ ਰਿੱਛ ਵਾਂਗ ਕ੍ਰੋਧ ਵਿੱਚ ਹੋਣਗੇ ਜਿਸ ਦੇ ਬੱਚੇ ਉਜਾੜ ਵਿੱਚ ਲੁੱਟ ਲਏ ਹੋਣ। ਇਸ ਤੋਂ ਇਲਾਵਾ, ਤੁਹਾਡੇ ਪਿਤਾ ਇੱਕ ਤਜ਼ਰਬੇਕਾਰ ਲੜਾਕੂ ਹੈ ਅਤੇ ਉਹ ਫ਼ੌਜਾਂ ਨਾਲ ਰਾਤ ਨਹੀਂ ਕੱਟੇਗਾ।

2 Samuel 17:8 (UKJV) For, said Hushai, you know your father and his men, that they be mighty men, and they be chafed in their minds, as a bear robbed of her whelps in the field: and your father is a man of war, and will not lodge with the people.

6ਜਦੋਂ ਹੂਸ਼ਈ ਉਸ ਕੋਲ ਆਇਆ ਤਾਂ ਅਬਸ਼ਾਲੋਮ ਨੇ ਆਖਿਆ, “ਅਹੀਥੋਫ਼ਲ ਨੇ ਇਹ ਸਲਾਹ ਦਿੱਤੀ ਹੈ। ਕੀ ਸਾਨੂੰ ਉਹੀ ਕਰਨਾ ਚਾਹੀਦਾ ਹੈ ਜੋ ਉਹ ਕਹਿੰਦਾ ਹੈ? ਜੇ ਨਹੀਂ ਤਾਂ, ਤੂੰ ਕੀ ਆਖਦਾ ਹੈਂ?”

7ਹੂਸ਼ਈ ਨੇ ਅਬਸ਼ਾਲੋਮ ਨੂੰ ਜਵਾਬ ਦਿੱਤਾ, “ਇਸ ਵਾਰ ਅਹੀਥੋਫ਼ਲ ਦੀ ਸਲਾਹ ਚੰਗੀ ਨਹੀਂ ਹੈ।

8ਅਤੇ ਫਿਰ ਹੂਸ਼ਈ ਨੇ ਆਖਿਆ, ਤੁਸੀਂ ਆਪਣੇ ਪਿਤਾ ਅਤੇ ਉਸਦੇ ਆਦਮੀਆਂ ਨੂੰ ਜਾਣਦੇ ਹੋ; ਕਿ ਉਹ ਕਿੰਨੇ ਵੱਡੇ ਉਹ ਸੂਰਮੇ ਹਨ, ਅਤੇ ਇਸ ਵੇਲੇ ਉਹ ਜੰਗਲੀ ਵਿੱਚ ਇੱਕ ਰਿੱਛ ਵਾਂਗ ਕ੍ਰੋਧ ਵਿੱਚ ਹੋਣਗੇ ਜਿਸ ਦੇ ਬੱਚੇ ਉਜਾੜ ਵਿੱਚ ਲੁੱਟ ਲਏ ਹੋਣ। ਇਸ ਤੋਂ ਇਲਾਵਾ, ਤੁਹਾਡੇ ਪਿਤਾ ਇੱਕ ਤਜ਼ਰਬੇਕਾਰ ਲੜਾਕੂ ਹੈ ਅਤੇ ਉਹ ਫ਼ੌਜਾਂ ਨਾਲ ਰਾਤ ਨਹੀਂ ਕੱਟੇਗਾ।

9ਹੁਣ ਵੀ ਉਹ ਕਿਸੇ ਗੁਫ਼ਾ ਜਾਂ ਕਿਸੇ ਹੋਰ ਥਾਂ ਲੁਕੇ ਹੋਣਗੇ। ਜੇਕਰ ਉਹ ਪਹਿਲਾਂ ਤੁਹਾਡੀਆਂ ਫ਼ੌਜਾਂ ਉੱਤੇ ਹਮਲਾ ਕਰੇ, ਤਾਂ ਜੋ ਕੋਈ ਵੀ ਇਸ ਬਾਰੇ ਸੁਣੇਗਾ, ਉਹ ਆਖੇਗਾ, ‘ਅਬਸ਼ਾਲੋਮ ਦੇ ਪਿੱਛੇ ਚੱਲਣ ਵਾਲੀਆਂ ਫ਼ੌਜਾਂ ਵਿੱਚ ਇੱਕ ਕਤਲ ਹੋਇਆ ਹੈ।’

10ਤਦ ਸਭ ਤੋਂ ਬਹਾਦਰ ਸੂਰਮਾ ਵੀ, ਜਿਸ ਦਾ ਦਿਲ ਸ਼ੇਰ ਦੇ ਦਿਲ ਵਰਗਾ ਹੈ, ਉਸਦਾ ਹੌਂਸਲਾ ਟੁੱਟ ਜਾਵੇਗਾ, ਕਿਉਂ ਜੋ ਸਾਰਾ ਇਸਰਾਏਲ ਜਾਣਦਾ ਹੈ ਕਿ ਤੁਹਾਡਾ ਪਿਤਾ ਇੱਕ ਸੂਰਮਾ ਹੈ ਅਤੇ ਜੋ ਉਹ ਦੇ ਨਾਲ ਦੇ ਵੀ ਸੂਰਮੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.