2 ਸ਼ਮੁਏਲ 17

ਜਦੋਂ ਹੂਸ਼ਈ ਉਸ ਕੋਲ ਆਇਆ ਤਾਂ ਅਬਸ਼ਾਲੋਮ ਨੇ ਆਖਿਆ, “ਅਹੀਥੋਫ਼ਲ ਨੇ ਇਹ ਸਲਾਹ ਦਿੱਤੀ ਹੈ। ਕੀ ਸਾਨੂੰ ਉਹੀ ਕਰਨਾ ਚਾਹੀਦਾ ਹੈ ਜੋ ਉਹ ਕਹਿੰਦਾ ਹੈ? ਜੇ ਨਹੀਂ ਤਾਂ, ਤੂੰ ਕੀ ਆਖਦਾ ਹੈਂ?”

2 Samuel 17:6 (UKJV) And when Hushai was come to Absalom, Absalom spoke unto him, saying, Ahithophel has spoken after this manner: shall we do after his saying? if not; speak you.

4ਇਹ ਯੋਜਨਾ ਅਬਸ਼ਾਲੋਮ ਅਤੇ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਚੰਗੀ ਲੱਗੀ।

5ਪਰ ਅਬਸ਼ਾਲੋਮ ਨੇ ਕਿਹਾ, “ਹੂਸ਼ਈ ਅਰਕੀ ਨੂੰ ਵੀ ਬੁਲਾਓ, ਤਾਂ ਜੋ ਅਸੀਂ ਵੀ ਉਸਦੇ ਮੂੰਹੋਂ ਵੀ ਕੁਝ ਸੁਣੀਏ।”

6ਜਦੋਂ ਹੂਸ਼ਈ ਉਸ ਕੋਲ ਆਇਆ ਤਾਂ ਅਬਸ਼ਾਲੋਮ ਨੇ ਆਖਿਆ, “ਅਹੀਥੋਫ਼ਲ ਨੇ ਇਹ ਸਲਾਹ ਦਿੱਤੀ ਹੈ। ਕੀ ਸਾਨੂੰ ਉਹੀ ਕਰਨਾ ਚਾਹੀਦਾ ਹੈ ਜੋ ਉਹ ਕਹਿੰਦਾ ਹੈ? ਜੇ ਨਹੀਂ ਤਾਂ, ਤੂੰ ਕੀ ਆਖਦਾ ਹੈਂ?”

7ਹੂਸ਼ਈ ਨੇ ਅਬਸ਼ਾਲੋਮ ਨੂੰ ਜਵਾਬ ਦਿੱਤਾ, “ਇਸ ਵਾਰ ਅਹੀਥੋਫ਼ਲ ਦੀ ਸਲਾਹ ਚੰਗੀ ਨਹੀਂ ਹੈ।

8ਅਤੇ ਫਿਰ ਹੂਸ਼ਈ ਨੇ ਆਖਿਆ, ਤੁਸੀਂ ਆਪਣੇ ਪਿਤਾ ਅਤੇ ਉਸਦੇ ਆਦਮੀਆਂ ਨੂੰ ਜਾਣਦੇ ਹੋ; ਕਿ ਉਹ ਕਿੰਨੇ ਵੱਡੇ ਉਹ ਸੂਰਮੇ ਹਨ, ਅਤੇ ਇਸ ਵੇਲੇ ਉਹ ਜੰਗਲੀ ਵਿੱਚ ਇੱਕ ਰਿੱਛ ਵਾਂਗ ਕ੍ਰੋਧ ਵਿੱਚ ਹੋਣਗੇ ਜਿਸ ਦੇ ਬੱਚੇ ਉਜਾੜ ਵਿੱਚ ਲੁੱਟ ਲਏ ਹੋਣ। ਇਸ ਤੋਂ ਇਲਾਵਾ, ਤੁਹਾਡੇ ਪਿਤਾ ਇੱਕ ਤਜ਼ਰਬੇਕਾਰ ਲੜਾਕੂ ਹੈ ਅਤੇ ਉਹ ਫ਼ੌਜਾਂ ਨਾਲ ਰਾਤ ਨਹੀਂ ਕੱਟੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.