3ਅਤੇ ਸਾਰੇ ਲੋਕਾਂ ਨੂੰ ਤੁਹਾਡੇ ਕੋਲ ਵਾਪਸ ਮੋੜ ਲਿਆਵਾਂਗਾ। ਉਸ ਆਦਮੀ ਦੀ ਮੌਤ ਜਿਸਨੂੰ ਤੁਸੀਂ ਭਾਲਦੇ ਹੋ, ਸਭ ਦੀ ਵਾਪਸੀ ਦਾ ਮਤਲਬ ਹੋਵੇਗਾ; ਸਾਰੇ ਲੋਕ ਸੁਰੱਖਿਅਤ ਰਹਿਣਗੇ।”
4ਇਹ ਯੋਜਨਾ ਅਬਸ਼ਾਲੋਮ ਅਤੇ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਚੰਗੀ ਲੱਗੀ।
5ਪਰ ਅਬਸ਼ਾਲੋਮ ਨੇ ਕਿਹਾ, “ਹੂਸ਼ਈ ਅਰਕੀ ਨੂੰ ਵੀ ਬੁਲਾਓ, ਤਾਂ ਜੋ ਅਸੀਂ ਵੀ ਉਸਦੇ ਮੂੰਹੋਂ ਵੀ ਕੁਝ ਸੁਣੀਏ।”
6ਜਦੋਂ ਹੂਸ਼ਈ ਉਸ ਕੋਲ ਆਇਆ ਤਾਂ ਅਬਸ਼ਾਲੋਮ ਨੇ ਆਖਿਆ, “ਅਹੀਥੋਫ਼ਲ ਨੇ ਇਹ ਸਲਾਹ ਦਿੱਤੀ ਹੈ। ਕੀ ਸਾਨੂੰ ਉਹੀ ਕਰਨਾ ਚਾਹੀਦਾ ਹੈ ਜੋ ਉਹ ਕਹਿੰਦਾ ਹੈ? ਜੇ ਨਹੀਂ ਤਾਂ, ਤੂੰ ਕੀ ਆਖਦਾ ਹੈਂ?”
7ਹੂਸ਼ਈ ਨੇ ਅਬਸ਼ਾਲੋਮ ਨੂੰ ਜਵਾਬ ਦਿੱਤਾ, “ਇਸ ਵਾਰ ਅਹੀਥੋਫ਼ਲ ਦੀ ਸਲਾਹ ਚੰਗੀ ਨਹੀਂ ਹੈ।