10ਤਦ ਸਭ ਤੋਂ ਬਹਾਦਰ ਸੂਰਮਾ ਵੀ, ਜਿਸ ਦਾ ਦਿਲ ਸ਼ੇਰ ਦੇ ਦਿਲ ਵਰਗਾ ਹੈ, ਉਸਦਾ ਹੌਂਸਲਾ ਟੁੱਟ ਜਾਵੇਗਾ, ਕਿਉਂ ਜੋ ਸਾਰਾ ਇਸਰਾਏਲ ਜਾਣਦਾ ਹੈ ਕਿ ਤੁਹਾਡਾ ਪਿਤਾ ਇੱਕ ਸੂਰਮਾ ਹੈ ਅਤੇ ਜੋ ਉਹ ਦੇ ਨਾਲ ਦੇ ਵੀ ਸੂਰਮੇ ਹਨ।
11“ਇਸ ਲਈ ਮੈਂ ਤੁਹਾਨੂੰ ਸਲਾਹ ਦਿੰਦਾ ਹਾਂ: ਕਿ ਸਾਰੇ ਇਸਰਾਏਲ ਵਿੱਚ ਦਾਨ ਤੋਂ ਲੈ ਕੇ ਬੇਰਸ਼ੇਬਾ ਤੱਕ ਐਨੇ ਲੋਕ ਤੁਹਾਡੇ ਨਾਲ ਇਕੱਠੇ ਹੋਣ ਜਿੰਨ੍ਹੀ ਸਮੁੰਦਰ ਦੇ ਕੰਢੇ ਉੱਤੇ ਰੇਤ ਹੁੰਦੀ ਹੈ, ਅਤੇ ਤੁਸੀਂ ਆਪ ਯੁੱਧ ਵਿੱਚ ਉਹਨਾਂ ਦੀ ਅਗਵਾਈ ਕਰੋ।
12ਫਿਰ ਅਸੀਂ ਉਸ ਉੱਤੇ ਹਮਲਾ ਕਰਾਂਗੇ ਜਿੱਥੇ ਉਹ ਲੱਭੇਗਾ ਅਤੇ ਉਸ ਉੱਤੇ ਤ੍ਰੇਲ ਵਾਂਗ ਜੋ ਧਰਤੀ ਉੱਤੇ ਡਿੱਗਦੀ ਉਸ ਉੱਤੇ ਜਾ ਡਿੱਗਾਂਗੇ। ਤਦ ਉਸ ਅਤੇ ਉਸਦੇ ਆਦਮੀਆਂ ਵਿੱਚੋਂ ਕੋਈ ਵੀ ਜਿਉਂਦਾ ਨਹੀਂ ਬਚੇਗਾ।
13ਜੇਕਰ ਉਹ ਕਿਸੇ ਸ਼ਹਿਰ ਵਿੱਚ ਵੜ੍ਹ ਗਿਆ ਹੋਵੇ, ਤਾਂ ਸਾਰੇ ਇਸਰਾਏਲੀ ਉਸ ਸ਼ਹਿਰ ਵਿੱਚ ਰੱਸੀਆਂ ਲੈ ਕੇ ਚੜ੍ਹ ਜਾਣਗੇ ਅਤੇ ਅਸੀਂ ਉਸਨੂੰ ਨਦੀ ਵਿੱਚੋਂ ਅਜਿਹਾ ਖਿੱਚ ਲਿਆਵਾਂਗੇ, ਜੋ ਉੱਥੋਂ ਇੱਕ ਰੋੜਾ ਵੀ ਨਹੀਂ ਲੱਭੇਗਾ।”
14ਅਬਸ਼ਾਲੋਮ ਅਤੇ ਇਸਰਾਏਲ ਦੇ ਸਾਰੇ ਮਨੁੱਖਾਂ ਨੇ ਆਖਿਆ, “ਹੂਸ਼ਈ ਅਰਕੀ ਦੀ ਸਲਾਹ ਅਹੀਥੋਫ਼ਲ ਦੀ ਸਲਾਹ ਨਾਲੋਂ ਚੰਗੀ ਹੈ।” ਕਿਉ ਜੋ ਯਾਹਵੇਹ ਨੇ ਅਹੀਥੋਫ਼ਲ ਦੀ ਚੰਗੀ ਸਲਾਹ ਉਲਟਾਉਣ ਲਈ ਪਹਿਲਾ ਹੀ ਠਾਣ ਲਿਆ ਸੀ ਤਾਂ ਜੋ ਯਾਹਵੇਹ ਅਬਸ਼ਾਲੋਮ ਉੱਤੇ ਬੁਰਿਆਈ ਪਾਵੇ।