2 ਸ਼ਮੁਏਲ 17

ਅਬਸ਼ਾਲੋਮ ਅਤੇ ਇਸਰਾਏਲ ਦੇ ਸਾਰੇ ਮਨੁੱਖਾਂ ਨੇ ਆਖਿਆ, “ਹੂਸ਼ਈ ਅਰਕੀ ਦੀ ਸਲਾਹ ਅਹੀਥੋਫ਼ਲ ਦੀ ਸਲਾਹ ਨਾਲੋਂ ਚੰਗੀ ਹੈ।” ਕਿਉ ਜੋ ਯਾਹਵੇਹ ਨੇ ਅਹੀਥੋਫ਼ਲ ਦੀ ਚੰਗੀ ਸਲਾਹ ਉਲਟਾਉਣ ਲਈ ਪਹਿਲਾ ਹੀ ਠਾਣ ਲਿਆ ਸੀ ਤਾਂ ਜੋ ਯਾਹਵੇਹ ਅਬਸ਼ਾਲੋਮ ਉੱਤੇ ਬੁਰਿਆਈ ਪਾਵੇ।

2 Samuel 17:14 (UKJV) And Absalom and all the men of Israel said, The counsel of Hushai the Archite is better than the counsel of Ahithophel. For the LORD had appointed to defeat the good counsel of Ahithophel, to the intent that the LORD might bring evil upon Absalom.

12ਫਿਰ ਅਸੀਂ ਉਸ ਉੱਤੇ ਹਮਲਾ ਕਰਾਂਗੇ ਜਿੱਥੇ ਉਹ ਲੱਭੇਗਾ ਅਤੇ ਉਸ ਉੱਤੇ ਤ੍ਰੇਲ ਵਾਂਗ ਜੋ ਧਰਤੀ ਉੱਤੇ ਡਿੱਗਦੀ ਉਸ ਉੱਤੇ ਜਾ ਡਿੱਗਾਂਗੇ। ਤਦ ਉਸ ਅਤੇ ਉਸਦੇ ਆਦਮੀਆਂ ਵਿੱਚੋਂ ਕੋਈ ਵੀ ਜਿਉਂਦਾ ਨਹੀਂ ਬਚੇਗਾ।

13ਜੇਕਰ ਉਹ ਕਿਸੇ ਸ਼ਹਿਰ ਵਿੱਚ ਵੜ੍ਹ ਗਿਆ ਹੋਵੇ, ਤਾਂ ਸਾਰੇ ਇਸਰਾਏਲੀ ਉਸ ਸ਼ਹਿਰ ਵਿੱਚ ਰੱਸੀਆਂ ਲੈ ਕੇ ਚੜ੍ਹ ਜਾਣਗੇ ਅਤੇ ਅਸੀਂ ਉਸਨੂੰ ਨਦੀ ਵਿੱਚੋਂ ਅਜਿਹਾ ਖਿੱਚ ਲਿਆਵਾਂਗੇ, ਜੋ ਉੱਥੋਂ ਇੱਕ ਰੋੜਾ ਵੀ ਨਹੀਂ ਲੱਭੇਗਾ।”

14ਅਬਸ਼ਾਲੋਮ ਅਤੇ ਇਸਰਾਏਲ ਦੇ ਸਾਰੇ ਮਨੁੱਖਾਂ ਨੇ ਆਖਿਆ, “ਹੂਸ਼ਈ ਅਰਕੀ ਦੀ ਸਲਾਹ ਅਹੀਥੋਫ਼ਲ ਦੀ ਸਲਾਹ ਨਾਲੋਂ ਚੰਗੀ ਹੈ।” ਕਿਉ ਜੋ ਯਾਹਵੇਹ ਨੇ ਅਹੀਥੋਫ਼ਲ ਦੀ ਚੰਗੀ ਸਲਾਹ ਉਲਟਾਉਣ ਲਈ ਪਹਿਲਾ ਹੀ ਠਾਣ ਲਿਆ ਸੀ ਤਾਂ ਜੋ ਯਾਹਵੇਹ ਅਬਸ਼ਾਲੋਮ ਉੱਤੇ ਬੁਰਿਆਈ ਪਾਵੇ।

15ਹੂਸ਼ਈ ਨੇ ਸਾਦੋਕ ਅਤੇ ਅਬੀਯਾਥਰ, ਜਾਜਕਾਂ ਨੂੰ ਕਿਹਾ, “ਅਹੀਥੋਫ਼ਲ ਨੇ ਇਹ ਸਲਾਹ ਅਬਸ਼ਾਲੋਮ ਅਤੇ ਇਸਰਾਏਲ ਦੇ ਬਜ਼ੁਰਗਾਂ ਨੂੰ ਦਿੱਤੀ ਅਤੇ ਮੈਂ ਉਨ੍ਹਾਂ ਨੂੰ ਇਹ ਸਲਾਹ ਦਿੱਤੀ ਹੈ।

16ਹੁਣ ਇਸੇ ਵੇਲੇ ਇੱਕ ਸੁਨੇਹਾ ਭੇਜੋ ਅਤੇ ਦਾਵੀਦ ਨੂੰ ਆਖੋ, ‘ਉਜਾੜ ਵਿੱਚ ਪੱਤਣ ਕੋਲ ਰਾਤ ਨਾ ਕੱਟੇ। ਛੇਤੀ ਨਾਲ ਪਾਰ ਲੰਘ ਜਾਓ, ਨਹੀਂ ਤਾਂ ਰਾਜਾ ਅਤੇ ਉਸਦੇ ਨਾਲ ਦੇ ਸਾਰੇ ਲੋਕ ਖਤਮ ਹੋ ਜਾਣਗੇ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.