21ਉਨ੍ਹਾਂ ਦੇ ਜਾਣ ਤੋਂ ਬਾਅਦ, ਉਹ ਦੋਵੇਂ ਖੂਹ ਵਿੱਚੋਂ ਬਾਹਰ ਨਿਕਲੇ ਅਤੇ ਰਾਜਾ ਦਾਵੀਦ ਨੂੰ ਖ਼ਬਰ ਦਿੱਤੀ। ਉਨ੍ਹਾਂ ਨੇ ਉਸਨੂੰ ਕਿਹਾ, “ਚੱਲੋ ਉੱਠੋ ਅਤੇ ਇੱਕ ਵਾਰ ਨਦੀ ਪਾਰ ਲੰਘ ਜਾਓ। ਕਿਉਂ ਜੋ ਅਹੀਥੋਫ਼ਲ ਨੇ ਤੁਹਾਡੇ ਵਿਰੁੱਧ ਇਹੋ ਜਿਹੀ ਸਲਾਹ ਦਿੱਤੀ ਹੈ।”
22ਇਸ ਲਈ ਦਾਵੀਦ ਅਤੇ ਉਸਦੇ ਨਾਲ ਦੇ ਸਾਰੇ ਲੋਕ ਚੱਲੇ ਅਤੇ ਯਰਦਨ ਪਾਰ ਲੰਘ ਗਏ। ਸਵੇਰ ਹੋਣ ਤੱਕ, ਕੋਈ ਵੀ ਨਹੀਂ ਬਚਿਆ ਜਿਸ ਨੇ ਯਰਦਨ ਪਾਰ ਨਾ ਕੀਤੀ ਹੋਵੇ।
23ਜਦੋਂ ਅਹੀਥੋਫ਼ਲ ਨੇ ਦੇਖਿਆ ਕਿ ਉਸਦੀ ਸਲਾਹ ਨਹੀਂ ਮੰਨੀ ਗਈ, ਤਾਂ ਉਸਨੇ ਆਪਣੇ ਗਧੇ ਉੱਤੇ ਕਾਠੀ ਪਾਈ ਅਤੇ ਆਪਣੇ ਸ਼ਹਿਰ ਵਿੱਚ ਆਪਣੇ ਘਰ ਨੂੰ ਚੱਲ ਪਿਆ। ਉਸਨੇ ਆਪਣੇ ਘਰ ਨੂੰ ਸੰਭਾਲ ਕੇ ਅਤੇ ਫਿਰ ਫਾਹਾ ਲਗਾ ਲਿਆ। ਇਸ ਲਈ ਉਹ ਮਰ ਗਿਆ ਅਤੇ ਆਪਣੇ ਪਿਤਾ ਦੀ ਕਬਰ ਵਿੱਚ ਦਫ਼ਨਾਇਆ ਗਿਆ।
24ਦਾਵੀਦ ਮਾਹਾਨਾਇਮ ਨੂੰ ਗਿਆ ਅਤੇ ਅਬਸ਼ਾਲੋਮ ਇਸਰਾਏਲ ਦੇ ਸਾਰੇ ਆਦਮੀਆਂ ਨਾਲ ਯਰਦਨ ਪਾਰ ਗਿਆ।
25ਅਬਸ਼ਾਲੋਮ ਨੇ ਯੋਆਬ ਦੀ ਥਾਂ ਅਮਾਸਾ ਨੂੰ ਫ਼ੌਜ ਦਾ ਮੁਖੀ ਨਿਯੁਕਤ ਕੀਤਾ ਸੀ। ਅਮਾਸਾ ਇੱਕ ਇਸਮਾਏਲੀ ਦੇ ਯਿਥਰਾ ਦਾ ਪੁੱਤਰ ਸੀ ਜਿਸ ਨੇ ਨਾਹਾਸ਼ ਦੀ ਧੀ ਅਤੇ ਯੋਆਬ ਦੀ ਮਾਂ ਜ਼ੇਰੂਇਯਾਹ ਦੀ ਭੈਣ ਅਬੀਗੈਲ ਨਾਲ ਵਿਆਹ ਕੀਤਾ ਸੀ।