2 ਸ਼ਮੁਏਲ 17

ਦਾਵੀਦ ਮਾਹਾਨਾਇਮ ਨੂੰ ਗਿਆ ਅਤੇ ਅਬਸ਼ਾਲੋਮ ਇਸਰਾਏਲ ਦੇ ਸਾਰੇ ਆਦਮੀਆਂ ਨਾਲ ਯਰਦਨ ਪਾਰ ਗਿਆ।

2 Samuel 17:24 (UKJV) Then David came to Mahanaim. And Absalom passed over Jordan, he and all the men of Israel with him.

22ਇਸ ਲਈ ਦਾਵੀਦ ਅਤੇ ਉਸਦੇ ਨਾਲ ਦੇ ਸਾਰੇ ਲੋਕ ਚੱਲੇ ਅਤੇ ਯਰਦਨ ਪਾਰ ਲੰਘ ਗਏ। ਸਵੇਰ ਹੋਣ ਤੱਕ, ਕੋਈ ਵੀ ਨਹੀਂ ਬਚਿਆ ਜਿਸ ਨੇ ਯਰਦਨ ਪਾਰ ਨਾ ਕੀਤੀ ਹੋਵੇ।

23ਜਦੋਂ ਅਹੀਥੋਫ਼ਲ ਨੇ ਦੇਖਿਆ ਕਿ ਉਸਦੀ ਸਲਾਹ ਨਹੀਂ ਮੰਨੀ ਗਈ, ਤਾਂ ਉਸਨੇ ਆਪਣੇ ਗਧੇ ਉੱਤੇ ਕਾਠੀ ਪਾਈ ਅਤੇ ਆਪਣੇ ਸ਼ਹਿਰ ਵਿੱਚ ਆਪਣੇ ਘਰ ਨੂੰ ਚੱਲ ਪਿਆ। ਉਸਨੇ ਆਪਣੇ ਘਰ ਨੂੰ ਸੰਭਾਲ ਕੇ ਅਤੇ ਫਿਰ ਫਾਹਾ ਲਗਾ ਲਿਆ। ਇਸ ਲਈ ਉਹ ਮਰ ਗਿਆ ਅਤੇ ਆਪਣੇ ਪਿਤਾ ਦੀ ਕਬਰ ਵਿੱਚ ਦਫ਼ਨਾਇਆ ਗਿਆ।

24ਦਾਵੀਦ ਮਾਹਾਨਾਇਮ ਨੂੰ ਗਿਆ ਅਤੇ ਅਬਸ਼ਾਲੋਮ ਇਸਰਾਏਲ ਦੇ ਸਾਰੇ ਆਦਮੀਆਂ ਨਾਲ ਯਰਦਨ ਪਾਰ ਗਿਆ।

25ਅਬਸ਼ਾਲੋਮ ਨੇ ਯੋਆਬ ਦੀ ਥਾਂ ਅਮਾਸਾ ਨੂੰ ਫ਼ੌਜ ਦਾ ਮੁਖੀ ਨਿਯੁਕਤ ਕੀਤਾ ਸੀ। ਅਮਾਸਾ ਇੱਕ ਇਸਮਾਏਲੀ ਦੇ ਯਿਥਰਾ ਦਾ ਪੁੱਤਰ ਸੀ ਜਿਸ ਨੇ ਨਾਹਾਸ਼ ਦੀ ਧੀ ਅਤੇ ਯੋਆਬ ਦੀ ਮਾਂ ਜ਼ੇਰੂਇਯਾਹ ਦੀ ਭੈਣ ਅਬੀਗੈਲ ਨਾਲ ਵਿਆਹ ਕੀਤਾ ਸੀ।

26ਇਸਰਾਏਲੀਆਂ ਅਤੇ ਅਬਸ਼ਾਲੋਮ ਨੇ ਗਿਲਆਦ ਦੀ ਧਰਤੀ ਉੱਤੇ ਡੇਰਾ ਲਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.