17ਉਨ੍ਹਾਂ ਨੇ ਅਬਸ਼ਾਲੋਮ ਨੂੰ ਫੜ ਕੇ ਜੰਗਲ ਵਿੱਚ ਇੱਕ ਵੱਡੇ ਟੋਏ ਵਿੱਚ ਸੁੱਟ ਦਿੱਤਾ ਅਤੇ ਉਸ ਉੱਤੇ ਪੱਥਰਾਂ ਦਾ ਇੱਕ ਵੱਡਾ ਸਾਰਾ ਢੇਰ ਲਾ ਦਿੱਤਾ। ਇਸ ਦੌਰਾਨ, ਸਾਰੇ ਇਸਰਾਏਲੀ ਆਪਣੇ ਘਰਾਂ ਨੂੰ ਭੱਜ ਗਏ।
18ਆਪਣੇ ਜੀਵਨ ਕਾਲ ਦੌਰਾਨ ਅਬਸ਼ਾਲੋਮ ਨੇ ਆਪਣੇ ਲਈ ਸ਼ਾਹੀ ਵਾਦੀ ਵਿੱਚ ਇੱਕ ਥੰਮ੍ਹ ਬਣਾਇਆ ਸੀ ਅਤੇ ਕਿਉਂ ਜੋ ਉਸਨੇ ਆਖਿਆ ਕਿ ਮੇਰੇ ਪੁੱਤਰ ਨਹੀਂ ਹੈ ਜਿਸ ਨਾਲ ਮੇਰਾ ਨਾਮ ਯਾਦ ਰੱਖਿਆ ਜਾਵੇਂ ਇਸ ਲਈ ਉਸਨੇ ਆਪਣੇ ਨਾਮ ਤੇ ਇੱਕ ਥੰਮ੍ਹ ਦਾ ਨਾਮ ਰੱਖਿਆ ਅਤੇ ਅੱਜ ਦੇ ਦਿਨ ਤੱਕ ਉਸਨੂੰ ਅਬਸ਼ਾਲੋਮ ਥੰਮ੍ਹ ਕਰਕੇ ਕਿਹਾ ਜਾਂਦਾ ਹੈ।
19ਹੁਣ ਸਾਦੋਕ ਦੇ ਪੁੱਤਰ ਅਹੀਮਾਜ਼ ਨੇ ਕਿਹਾ, “ਮੈਨੂੰ ਭੱਜ ਕੇ ਰਾਜੇ ਨੂੰ ਇਹ ਖ਼ਬਰ ਦੇਣ ਦਿਓ ਕਿ ਯਾਹਵੇਹ ਨੇ ਉਸਨੂੰ ਉਸਦੇ ਦੁਸ਼ਮਣਾਂ ਦੇ ਹੱਥੋਂ ਛੁਡਾ ਕੇ ਸਹੀ ਕੀਤਾ ਹੈ।”
20ਯੋਆਬ ਨੇ ਉਸਨੂੰ ਕਿਹਾ, “ਅੱਜ ਤੂੰ ਕੋਈ ਖ਼ਬਰ ਨਹੀਂ ਲੈ ਕੇ ਜਾਵੇਂਗਾ। ਤੂੰ ਖ਼ਬਰ ਕਿਸੇ ਹੋਰ ਵਾਰ ਦਿਨ ਲੈ ਕੇ ਜਾਵੀ, ਪਰ ਤੁਹਾਨੂੰ ਅੱਜ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਰਾਜੇ ਦਾ ਪੁੱਤਰ ਮਰ ਗਿਆ ਹੈ।”
21ਤਦ ਯੋਆਬ ਨੇ ਇੱਕ ਕੂਸ਼ੀ ਨੂੰ ਕਿਹਾ, “ਜਾ ਅਤੇ ਰਾਜੇ ਨੂੰ ਦੱਸ ਜੋ ਤੂੰ ਵੇਖਿਆ ਹੈ।” ਕੂਸ਼ੀ ਨੇ ਯੋਆਬ ਅੱਗੇ ਮੱਥਾ ਟੇਕਿਆ ਅਤੇ ਭੱਜ ਗਿਆ।