2 ਸ਼ਮੁਏਲ 18

ਤਦ ਯੋਆਬ ਨੇ ਇੱਕ ਕੂਸ਼ੀ ਨੂੰ ਕਿਹਾ, “ਜਾ ਅਤੇ ਰਾਜੇ ਨੂੰ ਦੱਸ ਜੋ ਤੂੰ ਵੇਖਿਆ ਹੈ।” ਕੂਸ਼ੀ ਨੇ ਯੋਆਬ ਅੱਗੇ ਮੱਥਾ ਟੇਕਿਆ ਅਤੇ ਭੱਜ ਗਿਆ।

2 Samuel 18:21 (UKJV) Then said Joab to Cushi, Go tell the king what you have seen. And Cushi bowed himself unto Joab, and ran.

19ਹੁਣ ਸਾਦੋਕ ਦੇ ਪੁੱਤਰ ਅਹੀਮਾਜ਼ ਨੇ ਕਿਹਾ, “ਮੈਨੂੰ ਭੱਜ ਕੇ ਰਾਜੇ ਨੂੰ ਇਹ ਖ਼ਬਰ ਦੇਣ ਦਿਓ ਕਿ ਯਾਹਵੇਹ ਨੇ ਉਸਨੂੰ ਉਸਦੇ ਦੁਸ਼ਮਣਾਂ ਦੇ ਹੱਥੋਂ ਛੁਡਾ ਕੇ ਸਹੀ ਕੀਤਾ ਹੈ।”

20ਯੋਆਬ ਨੇ ਉਸਨੂੰ ਕਿਹਾ, “ਅੱਜ ਤੂੰ ਕੋਈ ਖ਼ਬਰ ਨਹੀਂ ਲੈ ਕੇ ਜਾਵੇਂਗਾ। ਤੂੰ ਖ਼ਬਰ ਕਿਸੇ ਹੋਰ ਵਾਰ ਦਿਨ ਲੈ ਕੇ ਜਾਵੀ, ਪਰ ਤੁਹਾਨੂੰ ਅੱਜ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਰਾਜੇ ਦਾ ਪੁੱਤਰ ਮਰ ਗਿਆ ਹੈ।”

21ਤਦ ਯੋਆਬ ਨੇ ਇੱਕ ਕੂਸ਼ੀ ਨੂੰ ਕਿਹਾ, “ਜਾ ਅਤੇ ਰਾਜੇ ਨੂੰ ਦੱਸ ਜੋ ਤੂੰ ਵੇਖਿਆ ਹੈ।” ਕੂਸ਼ੀ ਨੇ ਯੋਆਬ ਅੱਗੇ ਮੱਥਾ ਟੇਕਿਆ ਅਤੇ ਭੱਜ ਗਿਆ।

22ਸਾਦੋਕ ਦੇ ਪੁੱਤਰ ਅਹੀਮਾਜ਼ ਨੇ ਯੋਆਬ ਨੂੰ ਫਿਰ ਕਿਹਾ, “ਆਓ, ਮੈਨੂੰ ਕੂਸ਼ੀ ਦੇ ਪਿੱਛੇ ਭੱਜਣ ਦਿਓ।” ਪਰ ਯੋਆਬ ਨੇ ਉੱਤਰ ਦਿੱਤਾ, “ਮੇਰੇ ਪੁੱਤਰ, ਤੈਨੂੰ ਭੱਜਣ ਦੀ ਕੀ ਲੋੜ ਹੈ ਕਿਉਂ ਜੋ ਇਸ ਖ਼ਬਰ ਦਾ ਤੈਨੂੰ ਕੋਈ ਲਾਭ ਨਾ ਹੋਵੇਗਾ।”

23ਉਸਨੇ ਕਿਹਾ, “ਚਾਹੇ ਜੋ ਹੋ ਜਾਵੇ, ਮੈਂ ਜਾਣਾ ਚਾਹੁੰਦਾ ਹਾਂ।” ਤਾਂ ਯੋਆਬ ਨੇ ਆਖਿਆ, “ਜਾ!” ਤਦ ਅਹੀਮਾਜ਼ ਮੈਦਾਨ ਦੇ ਰਸਤੇ ਭੱਜਿਆ ਅਤੇ ਕੂਸ਼ੀ ਤੋਂ ਅੱਗੇ ਨਿਕਲ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.