20ਯੋਆਬ ਨੇ ਉਸਨੂੰ ਕਿਹਾ, “ਅੱਜ ਤੂੰ ਕੋਈ ਖ਼ਬਰ ਨਹੀਂ ਲੈ ਕੇ ਜਾਵੇਂਗਾ। ਤੂੰ ਖ਼ਬਰ ਕਿਸੇ ਹੋਰ ਵਾਰ ਦਿਨ ਲੈ ਕੇ ਜਾਵੀ, ਪਰ ਤੁਹਾਨੂੰ ਅੱਜ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਰਾਜੇ ਦਾ ਪੁੱਤਰ ਮਰ ਗਿਆ ਹੈ।”
21ਤਦ ਯੋਆਬ ਨੇ ਇੱਕ ਕੂਸ਼ੀ ਨੂੰ ਕਿਹਾ, “ਜਾ ਅਤੇ ਰਾਜੇ ਨੂੰ ਦੱਸ ਜੋ ਤੂੰ ਵੇਖਿਆ ਹੈ।” ਕੂਸ਼ੀ ਨੇ ਯੋਆਬ ਅੱਗੇ ਮੱਥਾ ਟੇਕਿਆ ਅਤੇ ਭੱਜ ਗਿਆ।
22ਸਾਦੋਕ ਦੇ ਪੁੱਤਰ ਅਹੀਮਾਜ਼ ਨੇ ਯੋਆਬ ਨੂੰ ਫਿਰ ਕਿਹਾ, “ਆਓ, ਮੈਨੂੰ ਕੂਸ਼ੀ ਦੇ ਪਿੱਛੇ ਭੱਜਣ ਦਿਓ।” ਪਰ ਯੋਆਬ ਨੇ ਉੱਤਰ ਦਿੱਤਾ, “ਮੇਰੇ ਪੁੱਤਰ, ਤੈਨੂੰ ਭੱਜਣ ਦੀ ਕੀ ਲੋੜ ਹੈ ਕਿਉਂ ਜੋ ਇਸ ਖ਼ਬਰ ਦਾ ਤੈਨੂੰ ਕੋਈ ਲਾਭ ਨਾ ਹੋਵੇਗਾ।”
23ਉਸਨੇ ਕਿਹਾ, “ਚਾਹੇ ਜੋ ਹੋ ਜਾਵੇ, ਮੈਂ ਜਾਣਾ ਚਾਹੁੰਦਾ ਹਾਂ।” ਤਾਂ ਯੋਆਬ ਨੇ ਆਖਿਆ, “ਜਾ!” ਤਦ ਅਹੀਮਾਜ਼ ਮੈਦਾਨ ਦੇ ਰਸਤੇ ਭੱਜਿਆ ਅਤੇ ਕੂਸ਼ੀ ਤੋਂ ਅੱਗੇ ਨਿਕਲ ਗਿਆ।
24ਜਦੋਂ ਦਾਵੀਦ ਅੰਦਰਲੇ ਅਤੇ ਬਾਹਰਲੇ ਫਾਟਕਾਂ ਦੇ ਵਿਚਕਾਰ ਬੈਠਾ ਹੋਇਆ ਸੀ, ਚੌਕੀਦਾਰ ਫਾਟਕ ਦੀ ਛੱਤ ਉੱਤੇ ਚੜ੍ਹਿਆ ਹੋਇਆ ਸੀ। ਜਦੋਂ ਉਸਨੇ ਬਾਹਰ ਦੇਖਿਆ ਤਾਂ ਉਸਨੇ ਇੱਕ ਆਦਮੀ ਨੂੰ ਇਕੱਲਾ ਭੱਜਦਾ ਹੋਇਆ ਦੇਖਿਆ।