2 ਸ਼ਮੁਏਲ 18

ਜਦੋਂ ਦਾਵੀਦ ਅੰਦਰਲੇ ਅਤੇ ਬਾਹਰਲੇ ਫਾਟਕਾਂ ਦੇ ਵਿਚਕਾਰ ਬੈਠਾ ਹੋਇਆ ਸੀ, ਚੌਕੀਦਾਰ ਫਾਟਕ ਦੀ ਛੱਤ ਉੱਤੇ ਚੜ੍ਹਿਆ ਹੋਇਆ ਸੀ। ਜਦੋਂ ਉਸਨੇ ਬਾਹਰ ਦੇਖਿਆ ਤਾਂ ਉਸਨੇ ਇੱਕ ਆਦਮੀ ਨੂੰ ਇਕੱਲਾ ਭੱਜਦਾ ਹੋਇਆ ਦੇਖਿਆ।

2 Samuel 18:24 (UKJV) And David sat between the two gates: and the watchman went up to the roof over the gate unto the wall, and lifted up his eyes, and looked, and behold a man running alone.

22ਸਾਦੋਕ ਦੇ ਪੁੱਤਰ ਅਹੀਮਾਜ਼ ਨੇ ਯੋਆਬ ਨੂੰ ਫਿਰ ਕਿਹਾ, “ਆਓ, ਮੈਨੂੰ ਕੂਸ਼ੀ ਦੇ ਪਿੱਛੇ ਭੱਜਣ ਦਿਓ।” ਪਰ ਯੋਆਬ ਨੇ ਉੱਤਰ ਦਿੱਤਾ, “ਮੇਰੇ ਪੁੱਤਰ, ਤੈਨੂੰ ਭੱਜਣ ਦੀ ਕੀ ਲੋੜ ਹੈ ਕਿਉਂ ਜੋ ਇਸ ਖ਼ਬਰ ਦਾ ਤੈਨੂੰ ਕੋਈ ਲਾਭ ਨਾ ਹੋਵੇਗਾ।”

23ਉਸਨੇ ਕਿਹਾ, “ਚਾਹੇ ਜੋ ਹੋ ਜਾਵੇ, ਮੈਂ ਜਾਣਾ ਚਾਹੁੰਦਾ ਹਾਂ।” ਤਾਂ ਯੋਆਬ ਨੇ ਆਖਿਆ, “ਜਾ!” ਤਦ ਅਹੀਮਾਜ਼ ਮੈਦਾਨ ਦੇ ਰਸਤੇ ਭੱਜਿਆ ਅਤੇ ਕੂਸ਼ੀ ਤੋਂ ਅੱਗੇ ਨਿਕਲ ਗਿਆ।

24ਜਦੋਂ ਦਾਵੀਦ ਅੰਦਰਲੇ ਅਤੇ ਬਾਹਰਲੇ ਫਾਟਕਾਂ ਦੇ ਵਿਚਕਾਰ ਬੈਠਾ ਹੋਇਆ ਸੀ, ਚੌਕੀਦਾਰ ਫਾਟਕ ਦੀ ਛੱਤ ਉੱਤੇ ਚੜ੍ਹਿਆ ਹੋਇਆ ਸੀ। ਜਦੋਂ ਉਸਨੇ ਬਾਹਰ ਦੇਖਿਆ ਤਾਂ ਉਸਨੇ ਇੱਕ ਆਦਮੀ ਨੂੰ ਇਕੱਲਾ ਭੱਜਦਾ ਹੋਇਆ ਦੇਖਿਆ।

25ਚੌਕੀਦਾਰ ਨੇ ਰਾਜੇ ਨੂੰ ਬੁਲਾ ਕੇ ਖ਼ਬਰ ਦਿੱਤੀ। ਰਾਜੇ ਨੇ ਕਿਹਾ, “ਜੇਕਰ ਉਹ ਇਕੱਲਾ ਹੈ ਤਾਂ ਉਸਨੂੰ ਖੁਸ਼ਖਬਰੀ ਮਿਲਣੀ ਚਾਹੀਦੀ ਹੈ।” ਅਤੇ ਦੌੜ ਕੇ ਹੋਰ ਨੇੜੇ ਆਇਆ।

26ਤਦ ਚੌਕੀਦਾਰ ਨੇ ਇੱਕ ਹੋਰ ਦੌੜਨ ਵਾਲੇ ਨੂੰ ਵੇਖਿਆ, ਅਤੇ ਉਸ ਨੇ ਦਰਬਾਨ ਨੂੰ ਬੁਲਾਇਆ, “ਵੇਖੋ, ਇੱਕ ਹੋਰ ਆਦਮੀ ਇਕੱਲਾ ਦੌੜ ਰਿਹਾ ਹੈ!” ਰਾਜੇ ਨੇ ਕਿਹਾ, “ਉਹ ਵੀ ਖੁਸ਼ਖਬਰੀ ਲਿਆ ਰਿਹਾ ਹੋਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.