2 ਸ਼ਮੁਏਲ 18

ਚੌਕੀਦਾਰ ਨੇ ਰਾਜੇ ਨੂੰ ਬੁਲਾ ਕੇ ਖ਼ਬਰ ਦਿੱਤੀ। ਰਾਜੇ ਨੇ ਕਿਹਾ, “ਜੇਕਰ ਉਹ ਇਕੱਲਾ ਹੈ ਤਾਂ ਉਸਨੂੰ ਖੁਸ਼ਖਬਰੀ ਮਿਲਣੀ ਚਾਹੀਦੀ ਹੈ।” ਅਤੇ ਦੌੜ ਕੇ ਹੋਰ ਨੇੜੇ ਆਇਆ।

2 Samuel 18:25 (UKJV) And the watchman cried, and told the king. And the king said, If he be alone, there is tidings in his mouth. And he came swiftly, and drew near.

23ਉਸਨੇ ਕਿਹਾ, “ਚਾਹੇ ਜੋ ਹੋ ਜਾਵੇ, ਮੈਂ ਜਾਣਾ ਚਾਹੁੰਦਾ ਹਾਂ।” ਤਾਂ ਯੋਆਬ ਨੇ ਆਖਿਆ, “ਜਾ!” ਤਦ ਅਹੀਮਾਜ਼ ਮੈਦਾਨ ਦੇ ਰਸਤੇ ਭੱਜਿਆ ਅਤੇ ਕੂਸ਼ੀ ਤੋਂ ਅੱਗੇ ਨਿਕਲ ਗਿਆ।

24ਜਦੋਂ ਦਾਵੀਦ ਅੰਦਰਲੇ ਅਤੇ ਬਾਹਰਲੇ ਫਾਟਕਾਂ ਦੇ ਵਿਚਕਾਰ ਬੈਠਾ ਹੋਇਆ ਸੀ, ਚੌਕੀਦਾਰ ਫਾਟਕ ਦੀ ਛੱਤ ਉੱਤੇ ਚੜ੍ਹਿਆ ਹੋਇਆ ਸੀ। ਜਦੋਂ ਉਸਨੇ ਬਾਹਰ ਦੇਖਿਆ ਤਾਂ ਉਸਨੇ ਇੱਕ ਆਦਮੀ ਨੂੰ ਇਕੱਲਾ ਭੱਜਦਾ ਹੋਇਆ ਦੇਖਿਆ।

25ਚੌਕੀਦਾਰ ਨੇ ਰਾਜੇ ਨੂੰ ਬੁਲਾ ਕੇ ਖ਼ਬਰ ਦਿੱਤੀ। ਰਾਜੇ ਨੇ ਕਿਹਾ, “ਜੇਕਰ ਉਹ ਇਕੱਲਾ ਹੈ ਤਾਂ ਉਸਨੂੰ ਖੁਸ਼ਖਬਰੀ ਮਿਲਣੀ ਚਾਹੀਦੀ ਹੈ।” ਅਤੇ ਦੌੜ ਕੇ ਹੋਰ ਨੇੜੇ ਆਇਆ।

26ਤਦ ਚੌਕੀਦਾਰ ਨੇ ਇੱਕ ਹੋਰ ਦੌੜਨ ਵਾਲੇ ਨੂੰ ਵੇਖਿਆ, ਅਤੇ ਉਸ ਨੇ ਦਰਬਾਨ ਨੂੰ ਬੁਲਾਇਆ, “ਵੇਖੋ, ਇੱਕ ਹੋਰ ਆਦਮੀ ਇਕੱਲਾ ਦੌੜ ਰਿਹਾ ਹੈ!” ਰਾਜੇ ਨੇ ਕਿਹਾ, “ਉਹ ਵੀ ਖੁਸ਼ਖਬਰੀ ਲਿਆ ਰਿਹਾ ਹੋਵੇਗਾ।”

27ਪਹਿਰੇਦਾਰ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਪਹਿਲਾ ਸਾਦੋਕ ਦੇ ਪੁੱਤਰ ਅਹੀਮਾਜ਼ ਵਾਂਗ ਦੌੜਦਾ ਹੋਇਆ ਲੱਗਦਾ ਹੈ।” ਰਾਜੇ ਨੇ ਕਿਹਾ, “ਉਹ ਇੱਕ ਚੰਗਾ ਆਦਮੀ ਹੈ ਅਤੇ ਉਹ ਚੰਗੀ ਖ਼ਬਰ ਲਿਆਉਂਦਾ ਹੋਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.