2 ਸ਼ਮੁਏਲ 18

ਪਹਿਰੇਦਾਰ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਪਹਿਲਾ ਸਾਦੋਕ ਦੇ ਪੁੱਤਰ ਅਹੀਮਾਜ਼ ਵਾਂਗ ਦੌੜਦਾ ਹੋਇਆ ਲੱਗਦਾ ਹੈ।” ਰਾਜੇ ਨੇ ਕਿਹਾ, “ਉਹ ਇੱਕ ਚੰਗਾ ਆਦਮੀ ਹੈ ਅਤੇ ਉਹ ਚੰਗੀ ਖ਼ਬਰ ਲਿਆਉਂਦਾ ਹੋਵੇਗਾ।”

2 Samuel 18:27 (UKJV) And the watchman said, It seems to me that the running of the foremost is like the running of Ahimaaz the son of Zadok. And the king said, He is a good man, and comes with good tidings.

25ਚੌਕੀਦਾਰ ਨੇ ਰਾਜੇ ਨੂੰ ਬੁਲਾ ਕੇ ਖ਼ਬਰ ਦਿੱਤੀ। ਰਾਜੇ ਨੇ ਕਿਹਾ, “ਜੇਕਰ ਉਹ ਇਕੱਲਾ ਹੈ ਤਾਂ ਉਸਨੂੰ ਖੁਸ਼ਖਬਰੀ ਮਿਲਣੀ ਚਾਹੀਦੀ ਹੈ।” ਅਤੇ ਦੌੜ ਕੇ ਹੋਰ ਨੇੜੇ ਆਇਆ।

26ਤਦ ਚੌਕੀਦਾਰ ਨੇ ਇੱਕ ਹੋਰ ਦੌੜਨ ਵਾਲੇ ਨੂੰ ਵੇਖਿਆ, ਅਤੇ ਉਸ ਨੇ ਦਰਬਾਨ ਨੂੰ ਬੁਲਾਇਆ, “ਵੇਖੋ, ਇੱਕ ਹੋਰ ਆਦਮੀ ਇਕੱਲਾ ਦੌੜ ਰਿਹਾ ਹੈ!” ਰਾਜੇ ਨੇ ਕਿਹਾ, “ਉਹ ਵੀ ਖੁਸ਼ਖਬਰੀ ਲਿਆ ਰਿਹਾ ਹੋਵੇਗਾ।”

27ਪਹਿਰੇਦਾਰ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਪਹਿਲਾ ਸਾਦੋਕ ਦੇ ਪੁੱਤਰ ਅਹੀਮਾਜ਼ ਵਾਂਗ ਦੌੜਦਾ ਹੋਇਆ ਲੱਗਦਾ ਹੈ।” ਰਾਜੇ ਨੇ ਕਿਹਾ, “ਉਹ ਇੱਕ ਚੰਗਾ ਆਦਮੀ ਹੈ ਅਤੇ ਉਹ ਚੰਗੀ ਖ਼ਬਰ ਲਿਆਉਂਦਾ ਹੋਵੇਗਾ।”

28ਤਦ ਅਹੀਮਾਜ਼ ਨੇ ਪਾਤਸ਼ਾਹ ਨੂੰ ਪੁਕਾਰਿਆ, “ਸਭ ਠੀਕ ਹੈ!” ਉਸ ਨੇ ਰਾਜੇ ਦੇ ਅੱਗੇ ਆਪਣਾ ਮੂੰਹ ਜ਼ਮੀਨ ਵੱਲ ਝੁਕਾਇਆ ਅਤੇ ਕਿਹਾ, “ਤੁਹਾਡੇ ਪਰਮੇਸ਼ਵਰ ਯਾਹਵੇਹ ਦੀ ਵਡਿਆਈ ਹੋਵੇ! ਜਿਸ ਨੇ ਉਨ੍ਹਾਂ ਦੁਸ਼ਮਣਾਂ ਨੂੰ ਹਰਾ ਦਿੱਤਾ ਹੈ ਜਿਨ੍ਹਾਂ ਨੇ ਮੇਰੇ ਮਹਾਰਾਜ ਪਾਤਸ਼ਾਹ ਦੇ ਵਿਰੁੱਧ ਆਪਣੇ ਹੱਥ ਚੁੱਕੇ ਸਨ।”

29ਰਾਜੇ ਨੇ ਪੁੱਛਿਆ, “ਕੀ ਉਹ ਨੌਜਵਾਨ ਅਬਸ਼ਾਲੋਮ ਸੁਰੱਖਿਅਤ ਹੈ?” ਅਹੀਮਾਜ਼ ਨੇ ਉੱਤਰ ਦਿੱਤਾ, “ਜਿਸ ਵੇਲੇ ਯੋਆਬ ਨੇ ਰਾਜਾ ਦੇ ਸੇਵਕ ਨੂੰ ਭੇਜਿਆ ਉਸ ਵੇਲੇ ਮੈਂ ਇੱਕ ਵੱਡੀ ਭੀੜ ਵੇਖੀ ਪਰ ਮੈਨੂੰ ਖ਼ਬਰ ਨਹੀਂ ਜੋ ਕੀ ਹੋਇਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.