2 ਸ਼ਮੁਏਲ 18

ਰਾਜੇ ਨੇ ਪੁੱਛਿਆ, “ਕੀ ਉਹ ਨੌਜਵਾਨ ਅਬਸ਼ਾਲੋਮ ਸੁਰੱਖਿਅਤ ਹੈ?” ਅਹੀਮਾਜ਼ ਨੇ ਉੱਤਰ ਦਿੱਤਾ, “ਜਿਸ ਵੇਲੇ ਯੋਆਬ ਨੇ ਰਾਜਾ ਦੇ ਸੇਵਕ ਨੂੰ ਭੇਜਿਆ ਉਸ ਵੇਲੇ ਮੈਂ ਇੱਕ ਵੱਡੀ ਭੀੜ ਵੇਖੀ ਪਰ ਮੈਨੂੰ ਖ਼ਬਰ ਨਹੀਂ ਜੋ ਕੀ ਹੋਇਆ ਹੈ।”

2 Samuel 18:29 (UKJV) And the king said, Is the young man Absalom safe? And Ahimaaz answered, When Joab sent the king's servant, and me your servant, I saw a great tumult, but I knew not what it was.

27ਪਹਿਰੇਦਾਰ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਪਹਿਲਾ ਸਾਦੋਕ ਦੇ ਪੁੱਤਰ ਅਹੀਮਾਜ਼ ਵਾਂਗ ਦੌੜਦਾ ਹੋਇਆ ਲੱਗਦਾ ਹੈ।” ਰਾਜੇ ਨੇ ਕਿਹਾ, “ਉਹ ਇੱਕ ਚੰਗਾ ਆਦਮੀ ਹੈ ਅਤੇ ਉਹ ਚੰਗੀ ਖ਼ਬਰ ਲਿਆਉਂਦਾ ਹੋਵੇਗਾ।”

28ਤਦ ਅਹੀਮਾਜ਼ ਨੇ ਪਾਤਸ਼ਾਹ ਨੂੰ ਪੁਕਾਰਿਆ, “ਸਭ ਠੀਕ ਹੈ!” ਉਸ ਨੇ ਰਾਜੇ ਦੇ ਅੱਗੇ ਆਪਣਾ ਮੂੰਹ ਜ਼ਮੀਨ ਵੱਲ ਝੁਕਾਇਆ ਅਤੇ ਕਿਹਾ, “ਤੁਹਾਡੇ ਪਰਮੇਸ਼ਵਰ ਯਾਹਵੇਹ ਦੀ ਵਡਿਆਈ ਹੋਵੇ! ਜਿਸ ਨੇ ਉਨ੍ਹਾਂ ਦੁਸ਼ਮਣਾਂ ਨੂੰ ਹਰਾ ਦਿੱਤਾ ਹੈ ਜਿਨ੍ਹਾਂ ਨੇ ਮੇਰੇ ਮਹਾਰਾਜ ਪਾਤਸ਼ਾਹ ਦੇ ਵਿਰੁੱਧ ਆਪਣੇ ਹੱਥ ਚੁੱਕੇ ਸਨ।”

29ਰਾਜੇ ਨੇ ਪੁੱਛਿਆ, “ਕੀ ਉਹ ਨੌਜਵਾਨ ਅਬਸ਼ਾਲੋਮ ਸੁਰੱਖਿਅਤ ਹੈ?” ਅਹੀਮਾਜ਼ ਨੇ ਉੱਤਰ ਦਿੱਤਾ, “ਜਿਸ ਵੇਲੇ ਯੋਆਬ ਨੇ ਰਾਜਾ ਦੇ ਸੇਵਕ ਨੂੰ ਭੇਜਿਆ ਉਸ ਵੇਲੇ ਮੈਂ ਇੱਕ ਵੱਡੀ ਭੀੜ ਵੇਖੀ ਪਰ ਮੈਨੂੰ ਖ਼ਬਰ ਨਹੀਂ ਜੋ ਕੀ ਹੋਇਆ ਹੈ।”

30ਰਾਜੇ ਨੇ ਕਿਹਾ, “ਇੱਕ ਪਾਸੇ ਹੋ ਕੇ ਖਲੋ ਅਤੇ ਇੱਥੇ ਉਡੀਕ ਕਰੋ।” ਇਸ ਲਈ ਉਹ ਇੱਕ ਪਾਸੇ ਹੋ ਗਿਆ ਅਤੇ ਉੱਥੇ ਖੜ੍ਹਾ ਹੋ ਗਿਆ।

31ਤਦ ਕੂਸ਼ੀ ਨੇ ਆਣ ਕੇ ਆਖਿਆ, “ਹੇ ਮੇਰੇ ਮਹਾਰਾਜ ਪਾਤਸ਼ਾਹ, ਖੁਸ਼ਖਬਰੀ ਸੁਣੋ! ਯਾਹਵੇਹ ਨੇ ਅੱਜ ਤੁਹਾਨੂੰ ਉਨ੍ਹਾਂ ਸਾਰਿਆਂ ਦੇ ਹੱਥੋਂ ਛੁਡਾ ਕੇ ਸਹੀ ਠਹਿਰਾਇਆ ਹੈ ਜੋ ਤੁਹਾਡੇ ਵਿਰੁੱਧ ਉੱਠੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.