26ਤਦ ਚੌਕੀਦਾਰ ਨੇ ਇੱਕ ਹੋਰ ਦੌੜਨ ਵਾਲੇ ਨੂੰ ਵੇਖਿਆ, ਅਤੇ ਉਸ ਨੇ ਦਰਬਾਨ ਨੂੰ ਬੁਲਾਇਆ, “ਵੇਖੋ, ਇੱਕ ਹੋਰ ਆਦਮੀ ਇਕੱਲਾ ਦੌੜ ਰਿਹਾ ਹੈ!” ਰਾਜੇ ਨੇ ਕਿਹਾ, “ਉਹ ਵੀ ਖੁਸ਼ਖਬਰੀ ਲਿਆ ਰਿਹਾ ਹੋਵੇਗਾ।”
27ਪਹਿਰੇਦਾਰ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਪਹਿਲਾ ਸਾਦੋਕ ਦੇ ਪੁੱਤਰ ਅਹੀਮਾਜ਼ ਵਾਂਗ ਦੌੜਦਾ ਹੋਇਆ ਲੱਗਦਾ ਹੈ।” ਰਾਜੇ ਨੇ ਕਿਹਾ, “ਉਹ ਇੱਕ ਚੰਗਾ ਆਦਮੀ ਹੈ ਅਤੇ ਉਹ ਚੰਗੀ ਖ਼ਬਰ ਲਿਆਉਂਦਾ ਹੋਵੇਗਾ।”
28ਤਦ ਅਹੀਮਾਜ਼ ਨੇ ਪਾਤਸ਼ਾਹ ਨੂੰ ਪੁਕਾਰਿਆ, “ਸਭ ਠੀਕ ਹੈ!” ਉਸ ਨੇ ਰਾਜੇ ਦੇ ਅੱਗੇ ਆਪਣਾ ਮੂੰਹ ਜ਼ਮੀਨ ਵੱਲ ਝੁਕਾਇਆ ਅਤੇ ਕਿਹਾ, “ਤੁਹਾਡੇ ਪਰਮੇਸ਼ਵਰ ਯਾਹਵੇਹ ਦੀ ਵਡਿਆਈ ਹੋਵੇ! ਜਿਸ ਨੇ ਉਨ੍ਹਾਂ ਦੁਸ਼ਮਣਾਂ ਨੂੰ ਹਰਾ ਦਿੱਤਾ ਹੈ ਜਿਨ੍ਹਾਂ ਨੇ ਮੇਰੇ ਮਹਾਰਾਜ ਪਾਤਸ਼ਾਹ ਦੇ ਵਿਰੁੱਧ ਆਪਣੇ ਹੱਥ ਚੁੱਕੇ ਸਨ।”
29ਰਾਜੇ ਨੇ ਪੁੱਛਿਆ, “ਕੀ ਉਹ ਨੌਜਵਾਨ ਅਬਸ਼ਾਲੋਮ ਸੁਰੱਖਿਅਤ ਹੈ?” ਅਹੀਮਾਜ਼ ਨੇ ਉੱਤਰ ਦਿੱਤਾ, “ਜਿਸ ਵੇਲੇ ਯੋਆਬ ਨੇ ਰਾਜਾ ਦੇ ਸੇਵਕ ਨੂੰ ਭੇਜਿਆ ਉਸ ਵੇਲੇ ਮੈਂ ਇੱਕ ਵੱਡੀ ਭੀੜ ਵੇਖੀ ਪਰ ਮੈਨੂੰ ਖ਼ਬਰ ਨਹੀਂ ਜੋ ਕੀ ਹੋਇਆ ਹੈ।”
30ਰਾਜੇ ਨੇ ਕਿਹਾ, “ਇੱਕ ਪਾਸੇ ਹੋ ਕੇ ਖਲੋ ਅਤੇ ਇੱਥੇ ਉਡੀਕ ਕਰੋ।” ਇਸ ਲਈ ਉਹ ਇੱਕ ਪਾਸੇ ਹੋ ਗਿਆ ਅਤੇ ਉੱਥੇ ਖੜ੍ਹਾ ਹੋ ਗਿਆ।