2 ਸ਼ਮੁਏਲ 18

ਰਾਜੇ ਨੇ ਜਵਾਬ ਦਿੱਤਾ, “ਮੈਂ ਉਹੀ ਕਰਾਂਗਾ ਜੋ ਤੈਨੂੰ ਚੰਗਾ ਲੱਗੇ।” ਇਸ ਲਈ ਰਾਜਾ ਸ਼ਹਿਰ ਦੇ ਫਾਟਕ ਕੋਲ ਖੜ੍ਹਾ ਹੋ ਗਿਆ ਅਤੇ ਸਾਰੇ ਕੋਲ ਸੌ-ਸੌ ਅਤੇ ਹਜ਼ਾਰ-ਹਜ਼ਾਰ ਕਰ ਕੇ ਨਿਕਲ ਗਏ।

2 Samuel 18:4 (UKJV) And the king said unto them, What seems you best I will do. And the king stood by the gate side, and all the people came out by hundreds and by thousands.

2ਦਾਵੀਦ ਨੇ ਆਪਣੀਆਂ ਫ਼ੌਜਾਂ ਭੇਜੀਆਂ, ਇੱਕ ਤਿਹਾਈ ਯੋਆਬ ਅਗਵਾਈ ਹੇਠ, ਇੱਕ ਤਿਹਾਈ ਯੋਆਬ ਦੇ ਭਰਾ ਜ਼ੇਰੂਇਯਾਹ ਦੇ ਪੁੱਤਰ ਅਬੀਸ਼ਾਈ ਅਗਵਾਈ ਹੇਠ ਅਤੇ ਇੱਕ ਤਿਹਾਈ ਗਿੱਤੀ ਇੱਤਾਈ ਦੀ ਅਗਵਾਈ ਹੇਠ। ਰਾਜੇ ਨੇ ਫੌਜਾਂ ਨੂੰ ਕਿਹਾ, “ਮੈਂ ਆਪ ਵੀ ਜ਼ਰੂਰ ਤੁਹਾਡੇ ਨਾਲ ਚੱਲਾਂਗਾ।”

3ਪਰ ਆਦਮੀਆਂ ਨੇ ਆਖਿਆ, “ਤੁਹਾਨੂੰ ਨਾਲ ਨਹੀਂ ਜਾਣਾ ਚਾਹੀਦਾ ਕਿਉਂ ਜੋ ਜੇ ਕਿਤੇ ਸਾਨੂੰ ਭੱਜਣਾ ਪਿਆ, ਉਹਨਾਂ ਨੂੰ ਤਾਂ ਸਾਡੀ ਕੋਈ ਲੋੜ ਨਹੀਂ ਹੈ ਅਤੇ ਜੇ ਸਾਡੇ ਵਿੱਚੋਂ ਅੱਧੇ ਮਰ ਵੀ ਜਾਣ ਤਾਂ ਵੀ ਉਹਨਾਂ ਨੂੰ ਸਾਡੀ ਕੋਈ ਲੋੜ ਨਹੀਂ, ਪਰ ਤੁਸੀਂ ਸਾਡੇ ਲਈ ਦਸ ਹਜ਼ਾਰ ਮਨੁੱਖ ਦੇ ਬਰਾਬਰ ਹੋ। ਹੁਣ ਤੁਸੀਂ ਸਾਡੇ ਲਈ ਸ਼ਹਿਰ ਵਿੱਚ ਹੀ ਰਹਿ ਕੇ ਸਾਡੇ ਲਈ ਸਹਾਇਤਾ ਕਰੋ।”

4ਰਾਜੇ ਨੇ ਜਵਾਬ ਦਿੱਤਾ, “ਮੈਂ ਉਹੀ ਕਰਾਂਗਾ ਜੋ ਤੈਨੂੰ ਚੰਗਾ ਲੱਗੇ।” ਇਸ ਲਈ ਰਾਜਾ ਸ਼ਹਿਰ ਦੇ ਫਾਟਕ ਕੋਲ ਖੜ੍ਹਾ ਹੋ ਗਿਆ ਅਤੇ ਸਾਰੇ ਕੋਲ ਸੌ-ਸੌ ਅਤੇ ਹਜ਼ਾਰ-ਹਜ਼ਾਰ ਕਰ ਕੇ ਨਿਕਲ ਗਏ।

5ਰਾਜੇ ਨੇ ਯੋਆਬ, ਅਬੀਸ਼ਾਈ ਅਤੇ ਇੱਤਾਈ ਨੂੰ ਹੁਕਮ ਦਿੱਤਾ, “ਮੇਰੇ ਕਾਰਨ ਅਬਸ਼ਾਲੋਮ ਨਾਲ ਨਰਮੀ ਨਾਲ ਪੇਸ਼ ਆਉਣਾ।” ਅਤੇ ਸਾਰੀਆਂ ਫ਼ੌਜਾਂ ਨੇ ਰਾਜੇ ਨੂੰ ਅਬਸ਼ਾਲੋਮ ਦੇ ਬਾਰੇ ਹੁਕਮ ਦਿੰਦੇ ਸੁਣਿਆ।

6ਦਾਵੀਦ ਦੀ ਫ਼ੌਜ ਇਸਰਾਏਲ ਨਾਲ ਲੜਨ ਲਈ ਸ਼ਹਿਰ ਤੋਂ ਬਾਹਰ ਨਿਕਲੀ ਅਤੇ ਲੜਾਈ ਇਫ਼ਰਾਈਮ ਦੇ ਜੰਗਲ ਵਿੱਚ ਹੋਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.