2 ਸ਼ਮੁਏਲ 18

ਉੱਥੇ ਇਸਰਾਏਲ ਦੀਆਂ ਫ਼ੌਜਾਂ ਨੂੰ ਦਾਵੀਦ ਦੇ ਬੰਦਿਆਂ ਨੇ ਹਰਾਇਆ ਸੀ, ਅਤੇ ਉਸ ਦਿਨ ਵੱਡੀ ਗਿਣਤੀ ਵਿੱਚ ਲੋਕ ਮਾਰੇ ਗਏ ਜਿਨ੍ਹਾਂ ਦੀ ਗਿਣਤੀ 20,000 ਆਦਮੀ ਸੀ।

2 Samuel 18:7 (UKJV) Where the people of Israel were slain before the servants of David, and there was there a great slaughter that day of twenty thousand men.

5ਰਾਜੇ ਨੇ ਯੋਆਬ, ਅਬੀਸ਼ਾਈ ਅਤੇ ਇੱਤਾਈ ਨੂੰ ਹੁਕਮ ਦਿੱਤਾ, “ਮੇਰੇ ਕਾਰਨ ਅਬਸ਼ਾਲੋਮ ਨਾਲ ਨਰਮੀ ਨਾਲ ਪੇਸ਼ ਆਉਣਾ।” ਅਤੇ ਸਾਰੀਆਂ ਫ਼ੌਜਾਂ ਨੇ ਰਾਜੇ ਨੂੰ ਅਬਸ਼ਾਲੋਮ ਦੇ ਬਾਰੇ ਹੁਕਮ ਦਿੰਦੇ ਸੁਣਿਆ।

6ਦਾਵੀਦ ਦੀ ਫ਼ੌਜ ਇਸਰਾਏਲ ਨਾਲ ਲੜਨ ਲਈ ਸ਼ਹਿਰ ਤੋਂ ਬਾਹਰ ਨਿਕਲੀ ਅਤੇ ਲੜਾਈ ਇਫ਼ਰਾਈਮ ਦੇ ਜੰਗਲ ਵਿੱਚ ਹੋਈ।

7ਉੱਥੇ ਇਸਰਾਏਲ ਦੀਆਂ ਫ਼ੌਜਾਂ ਨੂੰ ਦਾਵੀਦ ਦੇ ਬੰਦਿਆਂ ਨੇ ਹਰਾਇਆ ਸੀ, ਅਤੇ ਉਸ ਦਿਨ ਵੱਡੀ ਗਿਣਤੀ ਵਿੱਚ ਲੋਕ ਮਾਰੇ ਗਏ ਜਿਨ੍ਹਾਂ ਦੀ ਗਿਣਤੀ 20,000 ਆਦਮੀ ਸੀ।

8ਲੜਾਈ ਸਾਰੇ ਪਿੰਡਾਂ ਵਿੱਚ ਫੈਲ ਗਈ, ਅਤੇ ਜੰਗਲ ਨੇ ਉਸ ਦਿਨ ਤਲਵਾਰ ਨਾਲੋਂ ਵੱਧ ਆਦਮੀਆਂ ਨੂੰ ਨਿਗਲ ਲਿਆ।

9ਹੁਣ ਅਬਸ਼ਾਲੋਮ ਦਾਵੀਦ ਦੇ ਆਦਮੀਆਂ ਨੂੰ ਮਿਲ ਗਿਆ। ਉਹ ਆਪਣੇ ਖੱਚਰ ਉੱਤੇ ਚੜ੍ਹਿਆ ਹੋਇਆ ਸੀ ਅਤੇ ਉਹ ਖੱਚਰ ਇੱਕ ਵੱਡੇ ਬਲੂਤ ਰੁੱਖ ਦੇ ਮੋਟੇ ਟਾਹਣੇ ਹੇਠੋਂ ਲੰਘੀ, ਤਾਂ ਅਬਸ਼ਾਲੋਮ ਦੇ ਵਾਲ ਰੁੱਖ ਦੇ ਵਿੱਚ ਫਸ ਗਏ ਅਤੇ ਉਹ ਹਵਾਂ ਦੇ ਵਿਚਕਾਰ ਲਟਕਿਆ ਰਿਹਾ ਅਤੇ ਖੱਚਰ ਉਸਦੇ ਹੇਠੋਂ ਨਿਕਲ ਗਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.