2 ਸ਼ਮੁਏਲ 18

ਹੁਣ ਅਬਸ਼ਾਲੋਮ ਦਾਵੀਦ ਦੇ ਆਦਮੀਆਂ ਨੂੰ ਮਿਲ ਗਿਆ। ਉਹ ਆਪਣੇ ਖੱਚਰ ਉੱਤੇ ਚੜ੍ਹਿਆ ਹੋਇਆ ਸੀ ਅਤੇ ਉਹ ਖੱਚਰ ਇੱਕ ਵੱਡੇ ਬਲੂਤ ਰੁੱਖ ਦੇ ਮੋਟੇ ਟਾਹਣੇ ਹੇਠੋਂ ਲੰਘੀ, ਤਾਂ ਅਬਸ਼ਾਲੋਮ ਦੇ ਵਾਲ ਰੁੱਖ ਦੇ ਵਿੱਚ ਫਸ ਗਏ ਅਤੇ ਉਹ ਹਵਾਂ ਦੇ ਵਿਚਕਾਰ ਲਟਕਿਆ ਰਿਹਾ ਅਤੇ ਖੱਚਰ ਉਸਦੇ ਹੇਠੋਂ ਨਿਕਲ ਗਈ।

2 Samuel 18:9 (UKJV) And Absalom met the servants of David. And Absalom rode upon a mule, and the mule went under the thick boughs of a great oak, and his head caught hold of the oak, and he was taken up between the heaven and the earth; and the mule that was under him went away.

7ਉੱਥੇ ਇਸਰਾਏਲ ਦੀਆਂ ਫ਼ੌਜਾਂ ਨੂੰ ਦਾਵੀਦ ਦੇ ਬੰਦਿਆਂ ਨੇ ਹਰਾਇਆ ਸੀ, ਅਤੇ ਉਸ ਦਿਨ ਵੱਡੀ ਗਿਣਤੀ ਵਿੱਚ ਲੋਕ ਮਾਰੇ ਗਏ ਜਿਨ੍ਹਾਂ ਦੀ ਗਿਣਤੀ 20,000 ਆਦਮੀ ਸੀ।

8ਲੜਾਈ ਸਾਰੇ ਪਿੰਡਾਂ ਵਿੱਚ ਫੈਲ ਗਈ, ਅਤੇ ਜੰਗਲ ਨੇ ਉਸ ਦਿਨ ਤਲਵਾਰ ਨਾਲੋਂ ਵੱਧ ਆਦਮੀਆਂ ਨੂੰ ਨਿਗਲ ਲਿਆ।

9ਹੁਣ ਅਬਸ਼ਾਲੋਮ ਦਾਵੀਦ ਦੇ ਆਦਮੀਆਂ ਨੂੰ ਮਿਲ ਗਿਆ। ਉਹ ਆਪਣੇ ਖੱਚਰ ਉੱਤੇ ਚੜ੍ਹਿਆ ਹੋਇਆ ਸੀ ਅਤੇ ਉਹ ਖੱਚਰ ਇੱਕ ਵੱਡੇ ਬਲੂਤ ਰੁੱਖ ਦੇ ਮੋਟੇ ਟਾਹਣੇ ਹੇਠੋਂ ਲੰਘੀ, ਤਾਂ ਅਬਸ਼ਾਲੋਮ ਦੇ ਵਾਲ ਰੁੱਖ ਦੇ ਵਿੱਚ ਫਸ ਗਏ ਅਤੇ ਉਹ ਹਵਾਂ ਦੇ ਵਿਚਕਾਰ ਲਟਕਿਆ ਰਿਹਾ ਅਤੇ ਖੱਚਰ ਉਸਦੇ ਹੇਠੋਂ ਨਿਕਲ ਗਈ।

10ਜਦੋਂ ਆਦਮੀਆਂ ਵਿੱਚੋਂ ਇੱਕ ਨੇ ਦੇਖਿਆ ਕਿ ਇਹ ਵਾਪਰਿਆ ਹੈ, ਉਸਨੇ ਯੋਆਬ ਨੂੰ ਕਿਹਾ, “ਮੈਂ ਹੁਣੇ ਹੀ ਅਬਸ਼ਾਲੋਮ ਨੂੰ ਇੱਕ ਬਲੂਤ ਦੇ ਦਰਖਤ ਵਿੱਚ ਲਟਕਦੇ ਦੇਖਿਆ ਹੈ।”

11ਯੋਆਬ ਨੇ ਉਸ ਆਦਮੀ ਨੂੰ ਕਿਹਾ ਜਿਸ ਨੇ ਉਸ ਨੂੰ ਇਹ ਖ਼ਬਰ ਦਿੱਤੀ ਸੀ, “ਕੀ! ਤੂੰ ਉਸ ਨੂੰ ਦੇਖਿਆ? ਤੂੰ ਉਸ ਨੂੰ ਉਸੇ ਵੇਲੇ ਮਾਰ ਕੇ ਜ਼ਮੀਨ ਤੇ ਕਿਉਂ ਨਹੀਂ ਸੁੱਟਿਆ? ਤਾਂ ਮੈਂ ਤੈਨੂੰ ਦਸ ਸ਼ੈਕੇਲ ਚਾਂਦੀ ਅਤੇ ਇੱਕ ਯੋਧੇ ਦੀ ਪੇਟੀ ਦਿੰਦਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.