2 ਸ਼ਮੁਏਲ 18

ਜਦੋਂ ਆਦਮੀਆਂ ਵਿੱਚੋਂ ਇੱਕ ਨੇ ਦੇਖਿਆ ਕਿ ਇਹ ਵਾਪਰਿਆ ਹੈ, ਉਸਨੇ ਯੋਆਬ ਨੂੰ ਕਿਹਾ, “ਮੈਂ ਹੁਣੇ ਹੀ ਅਬਸ਼ਾਲੋਮ ਨੂੰ ਇੱਕ ਬਲੂਤ ਦੇ ਦਰਖਤ ਵਿੱਚ ਲਟਕਦੇ ਦੇਖਿਆ ਹੈ।”

2 Samuel 18:10 (UKJV) And a certain man saw it, and told Joab, and said, Behold, I saw Absalom hanged in an oak.

8ਲੜਾਈ ਸਾਰੇ ਪਿੰਡਾਂ ਵਿੱਚ ਫੈਲ ਗਈ, ਅਤੇ ਜੰਗਲ ਨੇ ਉਸ ਦਿਨ ਤਲਵਾਰ ਨਾਲੋਂ ਵੱਧ ਆਦਮੀਆਂ ਨੂੰ ਨਿਗਲ ਲਿਆ।

9ਹੁਣ ਅਬਸ਼ਾਲੋਮ ਦਾਵੀਦ ਦੇ ਆਦਮੀਆਂ ਨੂੰ ਮਿਲ ਗਿਆ। ਉਹ ਆਪਣੇ ਖੱਚਰ ਉੱਤੇ ਚੜ੍ਹਿਆ ਹੋਇਆ ਸੀ ਅਤੇ ਉਹ ਖੱਚਰ ਇੱਕ ਵੱਡੇ ਬਲੂਤ ਰੁੱਖ ਦੇ ਮੋਟੇ ਟਾਹਣੇ ਹੇਠੋਂ ਲੰਘੀ, ਤਾਂ ਅਬਸ਼ਾਲੋਮ ਦੇ ਵਾਲ ਰੁੱਖ ਦੇ ਵਿੱਚ ਫਸ ਗਏ ਅਤੇ ਉਹ ਹਵਾਂ ਦੇ ਵਿਚਕਾਰ ਲਟਕਿਆ ਰਿਹਾ ਅਤੇ ਖੱਚਰ ਉਸਦੇ ਹੇਠੋਂ ਨਿਕਲ ਗਈ।

10ਜਦੋਂ ਆਦਮੀਆਂ ਵਿੱਚੋਂ ਇੱਕ ਨੇ ਦੇਖਿਆ ਕਿ ਇਹ ਵਾਪਰਿਆ ਹੈ, ਉਸਨੇ ਯੋਆਬ ਨੂੰ ਕਿਹਾ, “ਮੈਂ ਹੁਣੇ ਹੀ ਅਬਸ਼ਾਲੋਮ ਨੂੰ ਇੱਕ ਬਲੂਤ ਦੇ ਦਰਖਤ ਵਿੱਚ ਲਟਕਦੇ ਦੇਖਿਆ ਹੈ।”

11ਯੋਆਬ ਨੇ ਉਸ ਆਦਮੀ ਨੂੰ ਕਿਹਾ ਜਿਸ ਨੇ ਉਸ ਨੂੰ ਇਹ ਖ਼ਬਰ ਦਿੱਤੀ ਸੀ, “ਕੀ! ਤੂੰ ਉਸ ਨੂੰ ਦੇਖਿਆ? ਤੂੰ ਉਸ ਨੂੰ ਉਸੇ ਵੇਲੇ ਮਾਰ ਕੇ ਜ਼ਮੀਨ ਤੇ ਕਿਉਂ ਨਹੀਂ ਸੁੱਟਿਆ? ਤਾਂ ਮੈਂ ਤੈਨੂੰ ਦਸ ਸ਼ੈਕੇਲ ਚਾਂਦੀ ਅਤੇ ਇੱਕ ਯੋਧੇ ਦੀ ਪੇਟੀ ਦਿੰਦਾ।”

12ਪਰ ਆਦਮੀ ਨੇ ਯੋਆਬ ਨੂੰ ਜਵਾਬ ਦਿੱਤਾ, “ਭਾਵੇਂ ਤੂੰ ਇੱਕ ਹਜ਼ਾਰ ਚਾਂਦੀ ਦੇ ਸ਼ੈਕੇਲ ਮੇਰੇ ਹੱਥਾਂ ਵਿੱਚ ਤੋਲ ਕੇ ਦਿੰਦਾ ਤਾਂ ਵੀ ਮੈਂ ਰਾਜੇ ਦੇ ਪੁੱਤਰ ਉੱਤੇ ਹੱਥ ਨਾ ਚੁੱਕਦਾ ਕਿਉਂ ਜੋ ਰਾਜੇ ਨੇ ਸਾਨੂੰ ਲੋਕਾਂ ਨੂੰ ਸੁਣਦਿਆਂ ਤੈਨੂੰ ਅਤੇ ਅਬੀਸ਼ਾਈ ਅਤੇ ਇੱਤਾਈ ਨੂੰ ਆਖਿਆ ਸੀ ਕਿ ਧਿਆਨ ਰੱਖਣਾ, ‘ਜੋ ਅਬਸ਼ਾਲੋਮ ਜੁਆਨ ਨੂੰ ਕੋਈ ਨਾ ਛੂਹੇ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.