10ਜਦੋਂ ਆਦਮੀਆਂ ਵਿੱਚੋਂ ਇੱਕ ਨੇ ਦੇਖਿਆ ਕਿ ਇਹ ਵਾਪਰਿਆ ਹੈ, ਉਸਨੇ ਯੋਆਬ ਨੂੰ ਕਿਹਾ, “ਮੈਂ ਹੁਣੇ ਹੀ ਅਬਸ਼ਾਲੋਮ ਨੂੰ ਇੱਕ ਬਲੂਤ ਦੇ ਦਰਖਤ ਵਿੱਚ ਲਟਕਦੇ ਦੇਖਿਆ ਹੈ।”
11ਯੋਆਬ ਨੇ ਉਸ ਆਦਮੀ ਨੂੰ ਕਿਹਾ ਜਿਸ ਨੇ ਉਸ ਨੂੰ ਇਹ ਖ਼ਬਰ ਦਿੱਤੀ ਸੀ, “ਕੀ! ਤੂੰ ਉਸ ਨੂੰ ਦੇਖਿਆ? ਤੂੰ ਉਸ ਨੂੰ ਉਸੇ ਵੇਲੇ ਮਾਰ ਕੇ ਜ਼ਮੀਨ ਤੇ ਕਿਉਂ ਨਹੀਂ ਸੁੱਟਿਆ? ਤਾਂ ਮੈਂ ਤੈਨੂੰ ਦਸ ਸ਼ੈਕੇਲ ਚਾਂਦੀ ਅਤੇ ਇੱਕ ਯੋਧੇ ਦੀ ਪੇਟੀ ਦਿੰਦਾ।”
12ਪਰ ਆਦਮੀ ਨੇ ਯੋਆਬ ਨੂੰ ਜਵਾਬ ਦਿੱਤਾ, “ਭਾਵੇਂ ਤੂੰ ਇੱਕ ਹਜ਼ਾਰ ਚਾਂਦੀ ਦੇ ਸ਼ੈਕੇਲ ਮੇਰੇ ਹੱਥਾਂ ਵਿੱਚ ਤੋਲ ਕੇ ਦਿੰਦਾ ਤਾਂ ਵੀ ਮੈਂ ਰਾਜੇ ਦੇ ਪੁੱਤਰ ਉੱਤੇ ਹੱਥ ਨਾ ਚੁੱਕਦਾ ਕਿਉਂ ਜੋ ਰਾਜੇ ਨੇ ਸਾਨੂੰ ਲੋਕਾਂ ਨੂੰ ਸੁਣਦਿਆਂ ਤੈਨੂੰ ਅਤੇ ਅਬੀਸ਼ਾਈ ਅਤੇ ਇੱਤਾਈ ਨੂੰ ਆਖਿਆ ਸੀ ਕਿ ਧਿਆਨ ਰੱਖਣਾ, ‘ਜੋ ਅਬਸ਼ਾਲੋਮ ਜੁਆਨ ਨੂੰ ਕੋਈ ਨਾ ਛੂਹੇ।’
13ਜੇਕਰ ਮੈਂ ਅਜਿਹਾ ਕਰਦਾ ਤਾਂ ਆਪਣੇ ਪ੍ਰਾਣਾਂ ਨਾਲ ਛਲ ਕਰਦਾ ਕਿਉਂ ਜੋ ਪਾਤਸ਼ਾਹ ਕੋਲੋਂ ਗੱਲ ਲੁਕੀ ਹੋਈ ਨਹੀਂ ਰਹਿੰਦੀ ਸਗੋਂ ਤੂੰ ਵੀ ਮੇਰੇ ਨਾਲ ਵੈਰ ਕਰਦਾ।”
14ਯੋਆਬ ਨੇ ਆਖਿਆ, “ਮੈਂ ਤੇਰੇ ਲਈ ਇਸ ਤਰ੍ਹਾਂ ਇੰਤਜ਼ਾਰ ਨਹੀਂ ਕਰਾਂਗਾ।” ਇਸ ਲਈ ਉਸਨੇ ਆਪਣੇ ਹੱਥ ਵਿੱਚ ਤਿੰਨ ਬਰਛੇ ਲਏ ਅਤੇ ਉਨ੍ਹਾਂ ਨੂੰ ਅਬਸ਼ਾਲੋਮ ਦੇ ਦਿਲ ਵਿੱਚ ਜਦੋਂ ਅਬਸ਼ਾਲੋਮ ਬਲੂਤ ਦੇ ਰੁੱਖ ਵਿੱਚ ਜਿਉਂਦਾ ਸੀ, ਧੱਸ ਦਿੱਤੇ।