2 ਸ਼ਮੁਏਲ 19

ਉਸ ਨੇ ਰਾਜੇ ਦੇ ਪਰਿਵਾਰ ਦੀ ਨਦੀ ਪਾਰ ਕਰਨ ਵਿੱਚ ਮਦਦ ਕੀਤੀ ਅਤੇ ਉਨ੍ਹਾਂ ਦੀਆਂ ਸਹੂਲਤਾਂ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ। ਰਾਜਾ ਦਰਿਆ ਪਾਰ ਕਰਨ ਹੀ ਵਾਲਾ ਸੀ ਕਿ ਗੇਰਾ ਦਾ ਪੁੱਤਰ ਸ਼ਿਮਈ ਆਇਆ ਅਤੇ ਰਾਜੇ ਦੇ ਪੈਰੀਂ ਪੈ ਗਿਆ।

2 Samuel 19:18 (UKJV) And there went over a ferry boat to carry over the king's household, and to do what he thought good. And Shimei the son of Gera fell down before the king, as he was come over Jordan;

16ਗੇਰਾ ਦਾ ਪੁੱਤਰ ਸ਼ਿਮਈ, ਜੋ ਕਿ ਬਿਨਯਾਮੀਨ ਦੇ ਉੱਤਰਾਧਿਕਾਰੀ ਬਹੁਰੀਮ ਨਾਮਕ ਸਥਾਨ ਤੋਂ ਸੀ, ਜਲਦੀ ਨਾਲ ਯਹੂਦਾਹ ਦੇ ਮਨੁੱਖਾਂ ਨਾਲ ਰਲ ਕੇ ਦਾਵੀਦ ਪਾਤਸ਼ਾਹ ਨੂੰ ਮਿਲਣ ਆਇਆ।

17ਉਸ ਦੇ ਨਾਲ ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਇੱਕ ਹਜ਼ਾਰ ਆਦਮੀ ਸਨ। ਉਸੇ ਸਮੇਂ ਸ਼ਾਊਲ ਦੇ ਘਰ ਦਾ ਨੌਕਰ ਸੀਬਾ ਵੀ ਆਪਣੇ ਪੰਦਰਾਂ ਪੁੱਤਰਾਂ ਅਤੇ ਵੀਹ ਨੌਕਰਾਂ ਨਾਲ ਯਰਦਨ ਨਦੀ ਵੱਲ ਭੱਜਦਾ ਹੋਇਆ ਰਾਜਾ ਨੂੰ ਮਿਲਣ ਆਇਆ।

18ਉਸ ਨੇ ਰਾਜੇ ਦੇ ਪਰਿਵਾਰ ਦੀ ਨਦੀ ਪਾਰ ਕਰਨ ਵਿੱਚ ਮਦਦ ਕੀਤੀ ਅਤੇ ਉਨ੍ਹਾਂ ਦੀਆਂ ਸਹੂਲਤਾਂ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ। ਰਾਜਾ ਦਰਿਆ ਪਾਰ ਕਰਨ ਹੀ ਵਾਲਾ ਸੀ ਕਿ ਗੇਰਾ ਦਾ ਪੁੱਤਰ ਸ਼ਿਮਈ ਆਇਆ ਅਤੇ ਰਾਜੇ ਦੇ ਪੈਰੀਂ ਪੈ ਗਿਆ।

19ਉਸ ਨੇ ਉੱਚੀ ਆਵਾਜ਼ ਵਿੱਚ ਰਾਜੇ ਨੂੰ ਬੇਨਤੀ ਕੀਤੀ, “ਮੇਰੇ ਮਹਾਰਾਜ, ਨਾ ਤਾਂ ਮੈਨੂੰ ਦੋਸ਼ੀ ਠਹਿਰਾਓ ਅਤੇ ਨਾ ਹੀ ਮੇਰੇ ਉਸ ਗਲਤ ਵਿਵਹਾਰ ਨੂੰ ਚੇਤੇ ਕਰੋ ਜੋ ਮੈਂ ਆਪਣੇ ਮਹਾਰਾਜ ਪਾਤਸ਼ਾਹ ਦੇ ਯੇਰੂਸ਼ਲੇਮ ਤੋਂ ਵਿਦਾ ਹੋਣ ਦੇ ਮੌਕੇ ਕੀਤਾ ਸੀ। ਮਹਾਰਾਜ ਇਸ ਨੂੰ ਦਿਲ ਵਿੱਚ ਨਾ ਰੱਖੋ।”

20ਤੁਹਾਡਾ ਸੇਵਕ ਜਾਣਦਾ ਹੈ ਕਿ ਮੈਂ ਇਹ ਪਾਪ ਕੀਤਾ ਹੈ। ਇਸ ਲਈ ਵੇਖੋ, ਅੱਜ ਮੈਂ ਯੋਸੇਫ਼ ਦੇ ਸਾਰੇ ਉੱਤਰਾਧਿਕਾਰੀਆਂ ਵਿੱਚੋਂ ਪਹਿਲਾ ਹਾਂ, ਜੋ ਮੇਰੇ ਸੁਆਮੀ ਪਾਤਸ਼ਾਹ ਨੂੰ ਮਿਲਣ ਆਇਆ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.