2 ਸ਼ਮੁਏਲ 19

ਉਸ ਦੇ ਨਾਲ ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਇੱਕ ਹਜ਼ਾਰ ਆਦਮੀ ਸਨ। ਉਸੇ ਸਮੇਂ ਸ਼ਾਊਲ ਦੇ ਘਰ ਦਾ ਨੌਕਰ ਸੀਬਾ ਵੀ ਆਪਣੇ ਪੰਦਰਾਂ ਪੁੱਤਰਾਂ ਅਤੇ ਵੀਹ ਨੌਕਰਾਂ ਨਾਲ ਯਰਦਨ ਨਦੀ ਵੱਲ ਭੱਜਦਾ ਹੋਇਆ ਰਾਜਾ ਨੂੰ ਮਿਲਣ ਆਇਆ।

2 Samuel 19:17 (UKJV) And there were a thousand men of Benjamin with him, and Ziba the servant of the house of Saul, and his fifteen sons and his twenty servants with him; and they went over Jordan before the king.

15ਫਿਰ ਰਾਜਾ ਵਾਪਸ ਆਇਆ ਅਤੇ ਯਰਦਨ ਨਦੀ ਉੱਤੇ ਪਹੁੰਚ ਗਿਆ। ਤਦ ਯਹੂਦਾਹ ਦੇ ਲੋਕ ਗਿਲਗਾਲ ਵਿੱਚ ਆਏ ਤਾਕਿ ਬਾਹਰ ਜਾ ਕੇ ਰਾਜੇ ਨੂੰ ਮਿਲਣ ਅਤੇ ਉਸਨੂੰ ਯਰਦਨ ਦੇ ਪਾਰ ਲੈ ਲਿਆਉਣ।

16ਗੇਰਾ ਦਾ ਪੁੱਤਰ ਸ਼ਿਮਈ, ਜੋ ਕਿ ਬਿਨਯਾਮੀਨ ਦੇ ਉੱਤਰਾਧਿਕਾਰੀ ਬਹੁਰੀਮ ਨਾਮਕ ਸਥਾਨ ਤੋਂ ਸੀ, ਜਲਦੀ ਨਾਲ ਯਹੂਦਾਹ ਦੇ ਮਨੁੱਖਾਂ ਨਾਲ ਰਲ ਕੇ ਦਾਵੀਦ ਪਾਤਸ਼ਾਹ ਨੂੰ ਮਿਲਣ ਆਇਆ।

17ਉਸ ਦੇ ਨਾਲ ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਇੱਕ ਹਜ਼ਾਰ ਆਦਮੀ ਸਨ। ਉਸੇ ਸਮੇਂ ਸ਼ਾਊਲ ਦੇ ਘਰ ਦਾ ਨੌਕਰ ਸੀਬਾ ਵੀ ਆਪਣੇ ਪੰਦਰਾਂ ਪੁੱਤਰਾਂ ਅਤੇ ਵੀਹ ਨੌਕਰਾਂ ਨਾਲ ਯਰਦਨ ਨਦੀ ਵੱਲ ਭੱਜਦਾ ਹੋਇਆ ਰਾਜਾ ਨੂੰ ਮਿਲਣ ਆਇਆ।

18ਉਸ ਨੇ ਰਾਜੇ ਦੇ ਪਰਿਵਾਰ ਦੀ ਨਦੀ ਪਾਰ ਕਰਨ ਵਿੱਚ ਮਦਦ ਕੀਤੀ ਅਤੇ ਉਨ੍ਹਾਂ ਦੀਆਂ ਸਹੂਲਤਾਂ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ। ਰਾਜਾ ਦਰਿਆ ਪਾਰ ਕਰਨ ਹੀ ਵਾਲਾ ਸੀ ਕਿ ਗੇਰਾ ਦਾ ਪੁੱਤਰ ਸ਼ਿਮਈ ਆਇਆ ਅਤੇ ਰਾਜੇ ਦੇ ਪੈਰੀਂ ਪੈ ਗਿਆ।

19ਉਸ ਨੇ ਉੱਚੀ ਆਵਾਜ਼ ਵਿੱਚ ਰਾਜੇ ਨੂੰ ਬੇਨਤੀ ਕੀਤੀ, “ਮੇਰੇ ਮਹਾਰਾਜ, ਨਾ ਤਾਂ ਮੈਨੂੰ ਦੋਸ਼ੀ ਠਹਿਰਾਓ ਅਤੇ ਨਾ ਹੀ ਮੇਰੇ ਉਸ ਗਲਤ ਵਿਵਹਾਰ ਨੂੰ ਚੇਤੇ ਕਰੋ ਜੋ ਮੈਂ ਆਪਣੇ ਮਹਾਰਾਜ ਪਾਤਸ਼ਾਹ ਦੇ ਯੇਰੂਸ਼ਲੇਮ ਤੋਂ ਵਿਦਾ ਹੋਣ ਦੇ ਮੌਕੇ ਕੀਤਾ ਸੀ। ਮਹਾਰਾਜ ਇਸ ਨੂੰ ਦਿਲ ਵਿੱਚ ਨਾ ਰੱਖੋ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.