2 ਸ਼ਮੁਏਲ 19

ਫਿਰ ਰਾਜਾ ਵਾਪਸ ਆਇਆ ਅਤੇ ਯਰਦਨ ਨਦੀ ਉੱਤੇ ਪਹੁੰਚ ਗਿਆ। ਤਦ ਯਹੂਦਾਹ ਦੇ ਲੋਕ ਗਿਲਗਾਲ ਵਿੱਚ ਆਏ ਤਾਕਿ ਬਾਹਰ ਜਾ ਕੇ ਰਾਜੇ ਨੂੰ ਮਿਲਣ ਅਤੇ ਉਸਨੂੰ ਯਰਦਨ ਦੇ ਪਾਰ ਲੈ ਲਿਆਉਣ।

2 Samuel 19:15 (UKJV) So the king returned, and came to Jordan. And Judah came to Gilgal, to go to meet the king, to conduct the king over Jordan.

13ਅਮਾਸਾ ਨੂੰ ਆਖ, ਕੀ ਤੂੰ ਮੇਰਾ ਮਾਸ ਅਤੇ ਲਹੂ ਨਹੀਂ ਹੈ? ਜੇਕਰ ਮੈਂ ਤੈਨੂੰ ਯੋਆਬ ਦੀ ਥਾਂ ਆਪਣੇ ਅੱਗੇ ਸਦਾ ਦਾ ਲਈ ਸੈਨਾਪਤੀ ਨਾ ਬਣਾਵਾਂ ਤਾਂ ਪਰਮੇਸ਼ਵਰ ਮੇਰੇ ਨਾਲ ਅਜਿਹਾ ਕਰੇ ਸਗੋਂ ਇਸ ਨਾਲੋਂ ਵੀ ਵੱਧ ਕਰੇ।”

14ਇਸ ਨਾਲ ਯਹੂਦਾਹ ਦੇ ਲੋਕਾਂ ਦੇ ਦਿਲਾਂ ਉਸਨੇ ਆਪਣੇ ਵੱਲ ਮੋੜ ਲਿਆ। ਤਦ ਉਸਨੇ ਰਾਜੇ ਨੂੰ ਇਹ ਸੰਦੇਸ਼ ਭੇਜਿਆ, “ਤੁਸੀਂ ਅਤੇ ਤੁਹਾਡੇ ਸਾਰੇ ਸੇਵਕ ਇੱਥੇ ਵਾਪਸ ਆ ਜਾਓ।”

15ਫਿਰ ਰਾਜਾ ਵਾਪਸ ਆਇਆ ਅਤੇ ਯਰਦਨ ਨਦੀ ਉੱਤੇ ਪਹੁੰਚ ਗਿਆ। ਤਦ ਯਹੂਦਾਹ ਦੇ ਲੋਕ ਗਿਲਗਾਲ ਵਿੱਚ ਆਏ ਤਾਕਿ ਬਾਹਰ ਜਾ ਕੇ ਰਾਜੇ ਨੂੰ ਮਿਲਣ ਅਤੇ ਉਸਨੂੰ ਯਰਦਨ ਦੇ ਪਾਰ ਲੈ ਲਿਆਉਣ।

16ਗੇਰਾ ਦਾ ਪੁੱਤਰ ਸ਼ਿਮਈ, ਜੋ ਕਿ ਬਿਨਯਾਮੀਨ ਦੇ ਉੱਤਰਾਧਿਕਾਰੀ ਬਹੁਰੀਮ ਨਾਮਕ ਸਥਾਨ ਤੋਂ ਸੀ, ਜਲਦੀ ਨਾਲ ਯਹੂਦਾਹ ਦੇ ਮਨੁੱਖਾਂ ਨਾਲ ਰਲ ਕੇ ਦਾਵੀਦ ਪਾਤਸ਼ਾਹ ਨੂੰ ਮਿਲਣ ਆਇਆ।

17ਉਸ ਦੇ ਨਾਲ ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਇੱਕ ਹਜ਼ਾਰ ਆਦਮੀ ਸਨ। ਉਸੇ ਸਮੇਂ ਸ਼ਾਊਲ ਦੇ ਘਰ ਦਾ ਨੌਕਰ ਸੀਬਾ ਵੀ ਆਪਣੇ ਪੰਦਰਾਂ ਪੁੱਤਰਾਂ ਅਤੇ ਵੀਹ ਨੌਕਰਾਂ ਨਾਲ ਯਰਦਨ ਨਦੀ ਵੱਲ ਭੱਜਦਾ ਹੋਇਆ ਰਾਜਾ ਨੂੰ ਮਿਲਣ ਆਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.