2 ਸ਼ਮੁਏਲ 19

ਇਸ ਨਾਲ ਯਹੂਦਾਹ ਦੇ ਲੋਕਾਂ ਦੇ ਦਿਲਾਂ ਉਸਨੇ ਆਪਣੇ ਵੱਲ ਮੋੜ ਲਿਆ। ਤਦ ਉਸਨੇ ਰਾਜੇ ਨੂੰ ਇਹ ਸੰਦੇਸ਼ ਭੇਜਿਆ, “ਤੁਸੀਂ ਅਤੇ ਤੁਹਾਡੇ ਸਾਰੇ ਸੇਵਕ ਇੱਥੇ ਵਾਪਸ ਆ ਜਾਓ।”

2 Samuel 19:14 (UKJV) And he bowed the heart of all the men of Judah, even as the heart of one man; so that they sent this word unto the king, Return you, and all your servants.

12ਤੁਸੀਂ ਮੇਰੇ ਰਿਸ਼ਤੇਦਾਰ ਹੋ, ਤੁਸੀਂ ਮੇਰਾ ਆਪਣਾ ਲਹੂ ਅਤੇ ਮਾਸ। ਫਿਰ ਤੁਸੀਂ ਰਾਜੇ ਨੂੰ ਵਾਪਸ ਲਿਆਉਣ ਵਿੱਚ ਪਿੱਛੇ ਕਿਉਂ ਰਹਿ ਗਏ ਹੋ।’

13ਅਮਾਸਾ ਨੂੰ ਆਖ, ਕੀ ਤੂੰ ਮੇਰਾ ਮਾਸ ਅਤੇ ਲਹੂ ਨਹੀਂ ਹੈ? ਜੇਕਰ ਮੈਂ ਤੈਨੂੰ ਯੋਆਬ ਦੀ ਥਾਂ ਆਪਣੇ ਅੱਗੇ ਸਦਾ ਦਾ ਲਈ ਸੈਨਾਪਤੀ ਨਾ ਬਣਾਵਾਂ ਤਾਂ ਪਰਮੇਸ਼ਵਰ ਮੇਰੇ ਨਾਲ ਅਜਿਹਾ ਕਰੇ ਸਗੋਂ ਇਸ ਨਾਲੋਂ ਵੀ ਵੱਧ ਕਰੇ।”

14ਇਸ ਨਾਲ ਯਹੂਦਾਹ ਦੇ ਲੋਕਾਂ ਦੇ ਦਿਲਾਂ ਉਸਨੇ ਆਪਣੇ ਵੱਲ ਮੋੜ ਲਿਆ। ਤਦ ਉਸਨੇ ਰਾਜੇ ਨੂੰ ਇਹ ਸੰਦੇਸ਼ ਭੇਜਿਆ, “ਤੁਸੀਂ ਅਤੇ ਤੁਹਾਡੇ ਸਾਰੇ ਸੇਵਕ ਇੱਥੇ ਵਾਪਸ ਆ ਜਾਓ।”

15ਫਿਰ ਰਾਜਾ ਵਾਪਸ ਆਇਆ ਅਤੇ ਯਰਦਨ ਨਦੀ ਉੱਤੇ ਪਹੁੰਚ ਗਿਆ। ਤਦ ਯਹੂਦਾਹ ਦੇ ਲੋਕ ਗਿਲਗਾਲ ਵਿੱਚ ਆਏ ਤਾਕਿ ਬਾਹਰ ਜਾ ਕੇ ਰਾਜੇ ਨੂੰ ਮਿਲਣ ਅਤੇ ਉਸਨੂੰ ਯਰਦਨ ਦੇ ਪਾਰ ਲੈ ਲਿਆਉਣ।

16ਗੇਰਾ ਦਾ ਪੁੱਤਰ ਸ਼ਿਮਈ, ਜੋ ਕਿ ਬਿਨਯਾਮੀਨ ਦੇ ਉੱਤਰਾਧਿਕਾਰੀ ਬਹੁਰੀਮ ਨਾਮਕ ਸਥਾਨ ਤੋਂ ਸੀ, ਜਲਦੀ ਨਾਲ ਯਹੂਦਾਹ ਦੇ ਮਨੁੱਖਾਂ ਨਾਲ ਰਲ ਕੇ ਦਾਵੀਦ ਪਾਤਸ਼ਾਹ ਨੂੰ ਮਿਲਣ ਆਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.