2 ਸ਼ਮੁਏਲ 19

ਅਮਾਸਾ ਨੂੰ ਆਖ, ਕੀ ਤੂੰ ਮੇਰਾ ਮਾਸ ਅਤੇ ਲਹੂ ਨਹੀਂ ਹੈ? ਜੇਕਰ ਮੈਂ ਤੈਨੂੰ ਯੋਆਬ ਦੀ ਥਾਂ ਆਪਣੇ ਅੱਗੇ ਸਦਾ ਦਾ ਲਈ ਸੈਨਾਪਤੀ ਨਾ ਬਣਾਵਾਂ ਤਾਂ ਪਰਮੇਸ਼ਵਰ ਮੇਰੇ ਨਾਲ ਅਜਿਹਾ ਕਰੇ ਸਗੋਂ ਇਸ ਨਾਲੋਂ ਵੀ ਵੱਧ ਕਰੇ।”

2 Samuel 19:13 (UKJV) And say all of you to Amasa, Are you not of my bone, and of my flesh? God do so to me, and more also, if you be not captain of the host before me continually in the room of Joab.

11ਰਾਜਾ ਦਾਵੀਦ ਨੇ ਸਾਦੋਕ ਅਤੇ ਅਬੀਯਾਥਰ ਜਾਜਕਾਂ ਨੂੰ ਇਹ ਸੰਦੇਸ਼ ਭੇਜਿਆ: “ਇਸ ਬਾਰੇ ਯਹੂਦਾਹ ਦੇ ਬਜ਼ੁਰਗਾਂ ਨਾਲ ਸਲਾਹ ਕਰੋ: ‘ਤੁਸੀਂ ਰਾਜੇ ਨੂੰ ਉਸ ਦੇ ਘਰ ਵਾਪਸ ਲਿਆਉਣ ਵਿੱਚ ਸਾਰਿਆ ਨਾਲੋਂ ਪਿੱਛੇ ਕਿਉਂ ਰਹਿ ਗਏ ਹੋ, ਜਦਕਿ ਸਾਰੇ ਇਸਰਾਏਲ ਨੇ ਇਸ ਬਾਰੇ ਆਪਣੇ ਵਿਚਾਰ ਰਾਜੇ ਨੂੰ ਭੇਜ ਦਿੱਤੇ ਹਨ?

12ਤੁਸੀਂ ਮੇਰੇ ਰਿਸ਼ਤੇਦਾਰ ਹੋ, ਤੁਸੀਂ ਮੇਰਾ ਆਪਣਾ ਲਹੂ ਅਤੇ ਮਾਸ। ਫਿਰ ਤੁਸੀਂ ਰਾਜੇ ਨੂੰ ਵਾਪਸ ਲਿਆਉਣ ਵਿੱਚ ਪਿੱਛੇ ਕਿਉਂ ਰਹਿ ਗਏ ਹੋ।’

13ਅਮਾਸਾ ਨੂੰ ਆਖ, ਕੀ ਤੂੰ ਮੇਰਾ ਮਾਸ ਅਤੇ ਲਹੂ ਨਹੀਂ ਹੈ? ਜੇਕਰ ਮੈਂ ਤੈਨੂੰ ਯੋਆਬ ਦੀ ਥਾਂ ਆਪਣੇ ਅੱਗੇ ਸਦਾ ਦਾ ਲਈ ਸੈਨਾਪਤੀ ਨਾ ਬਣਾਵਾਂ ਤਾਂ ਪਰਮੇਸ਼ਵਰ ਮੇਰੇ ਨਾਲ ਅਜਿਹਾ ਕਰੇ ਸਗੋਂ ਇਸ ਨਾਲੋਂ ਵੀ ਵੱਧ ਕਰੇ।”

14ਇਸ ਨਾਲ ਯਹੂਦਾਹ ਦੇ ਲੋਕਾਂ ਦੇ ਦਿਲਾਂ ਉਸਨੇ ਆਪਣੇ ਵੱਲ ਮੋੜ ਲਿਆ। ਤਦ ਉਸਨੇ ਰਾਜੇ ਨੂੰ ਇਹ ਸੰਦੇਸ਼ ਭੇਜਿਆ, “ਤੁਸੀਂ ਅਤੇ ਤੁਹਾਡੇ ਸਾਰੇ ਸੇਵਕ ਇੱਥੇ ਵਾਪਸ ਆ ਜਾਓ।”

15ਫਿਰ ਰਾਜਾ ਵਾਪਸ ਆਇਆ ਅਤੇ ਯਰਦਨ ਨਦੀ ਉੱਤੇ ਪਹੁੰਚ ਗਿਆ। ਤਦ ਯਹੂਦਾਹ ਦੇ ਲੋਕ ਗਿਲਗਾਲ ਵਿੱਚ ਆਏ ਤਾਕਿ ਬਾਹਰ ਜਾ ਕੇ ਰਾਜੇ ਨੂੰ ਮਿਲਣ ਅਤੇ ਉਸਨੂੰ ਯਰਦਨ ਦੇ ਪਾਰ ਲੈ ਲਿਆਉਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.