9ਇਸ ਸਮੇਂ ਇਸਰਾਏਲ ਦੇ ਸਾਰੇ ਗੋਤਾਂ ਵਿੱਚ ਲੋਕ ਆਪਸ ਵਿੱਚ ਝਗੜਦੇ ਸਨ ਅਤੇ ਆਖਦੇ ਸਨ “ਜਿਹੜਾ ਰਾਜਾ ਸਾਨੂੰ ਸਾਡੇ ਦੁਸ਼ਮਣਾਂ ਤੋਂ ਬਚਾਉਂਦਾ ਰਿਹਾ ਹੈ, ਉਹ ਸਾਨੂੰ ਫ਼ਲਿਸਤੀਆਂ ਤੋਂ ਛੁਡਾਉਂਦਾ ਰਿਹਾ ਹੈ, ਹੁਣ ਉਹ ਦੇਸ਼ ਛੱਡ ਗਿਆ ਹੈ। ਅਬਸ਼ਾਲੋਮ ਦੇ ਕਾਰਨ ਭੱਜ ਗਏ ਹਨ।
10ਅਤੇ ਅਬਸ਼ਾਲੋਮ ਜਿਸ ਨੂੰ ਅਸੀਂ ਆਪਣੇ ਉੱਤੇ ਰਾਜਾ ਹੋਣ ਲਈ ਮਸਹ ਕੀਤਾ ਅਤੇ ਉਹ ਲੜਾਈ ਵਿੱਚ ਮਾਰਿਆ ਗਿਆ। ਫਿਰ ਰਾਜੇ ਦਾਵੀਦ ਨੂੰ ਵਾਪਸ ਲਿਆਉਣ ਲਈ ਹੁਣ ਕੁਝ ਕਿਉਂ ਨਹੀਂ ਬੋਲਦੇ?”
11ਰਾਜਾ ਦਾਵੀਦ ਨੇ ਸਾਦੋਕ ਅਤੇ ਅਬੀਯਾਥਰ ਜਾਜਕਾਂ ਨੂੰ ਇਹ ਸੰਦੇਸ਼ ਭੇਜਿਆ: “ਇਸ ਬਾਰੇ ਯਹੂਦਾਹ ਦੇ ਬਜ਼ੁਰਗਾਂ ਨਾਲ ਸਲਾਹ ਕਰੋ: ‘ਤੁਸੀਂ ਰਾਜੇ ਨੂੰ ਉਸ ਦੇ ਘਰ ਵਾਪਸ ਲਿਆਉਣ ਵਿੱਚ ਸਾਰਿਆ ਨਾਲੋਂ ਪਿੱਛੇ ਕਿਉਂ ਰਹਿ ਗਏ ਹੋ, ਜਦਕਿ ਸਾਰੇ ਇਸਰਾਏਲ ਨੇ ਇਸ ਬਾਰੇ ਆਪਣੇ ਵਿਚਾਰ ਰਾਜੇ ਨੂੰ ਭੇਜ ਦਿੱਤੇ ਹਨ?
12ਤੁਸੀਂ ਮੇਰੇ ਰਿਸ਼ਤੇਦਾਰ ਹੋ, ਤੁਸੀਂ ਮੇਰਾ ਆਪਣਾ ਲਹੂ ਅਤੇ ਮਾਸ। ਫਿਰ ਤੁਸੀਂ ਰਾਜੇ ਨੂੰ ਵਾਪਸ ਲਿਆਉਣ ਵਿੱਚ ਪਿੱਛੇ ਕਿਉਂ ਰਹਿ ਗਏ ਹੋ।’
13ਅਮਾਸਾ ਨੂੰ ਆਖ, ਕੀ ਤੂੰ ਮੇਰਾ ਮਾਸ ਅਤੇ ਲਹੂ ਨਹੀਂ ਹੈ? ਜੇਕਰ ਮੈਂ ਤੈਨੂੰ ਯੋਆਬ ਦੀ ਥਾਂ ਆਪਣੇ ਅੱਗੇ ਸਦਾ ਦਾ ਲਈ ਸੈਨਾਪਤੀ ਨਾ ਬਣਾਵਾਂ ਤਾਂ ਪਰਮੇਸ਼ਵਰ ਮੇਰੇ ਨਾਲ ਅਜਿਹਾ ਕਰੇ ਸਗੋਂ ਇਸ ਨਾਲੋਂ ਵੀ ਵੱਧ ਕਰੇ।”