7ਹੁਣ ਇਹ ਕਰੋ: ਉੱਠ, ਬਾਹਰ ਆ ਜਾਓ ਅਤੇ ਆਪਣੇ ਸਿਪਾਹੀਆਂ ਨੂੰ ਦਿਲਾਸੇ ਦੀਆਂ ਗੱਲਾਂ ਕਹੋ, ਨਹੀਂ ਤਾਂ ਜਿਉਂਦੇ ਯਾਹਵੇਹ ਦੀ ਸਹੁੰ, ਜੇ ਤੁਸੀਂ ਅਜਿਹਾ ਨਾ ਕਰੋਗੇ, ਤਾਂ ਅੱਜ ਰਾਤ ਇੱਕ ਵੀ ਸਿਪਾਹੀ ਤੁਹਾਡੇ ਨਾਲ ਨਹੀਂ ਵੇਖਿਆ ਜਾਵੇਗਾ। ਇਹ ਤੁਹਾਡੇ ਲਈ ਉਨ੍ਹਾਂ ਸਾਰੇ ਬੁਰਿਆਈਆਂ ਨਾਲੋਂ ਜੋ ਜਵਾਨੀ ਤੋਂ ਲੈ ਕੇ ਅੱਜ ਤੱਕ ਤੁਹਾਡੇ ਉੱਤੇ ਆਇਆ ਹਨ ਵੱਧ ਬੁਰੀ ਹੋਵੇਗੀ।
8ਤਦ ਰਾਜਾ ਉੱਠ ਕੇ ਸ਼ਹਿਰ ਦੇ ਫਾਟਕ ਕੋਲ ਜਾ ਕੇ ਬੈਠ ਗਿਆ ਅਤੇ ਜਦੋਂ ਲੋਕਾਂ ਨੇ ਸੁਣਿਆ ਕਿ ਸੁਣੋ, ਰਾਜਾ ਫਾਟਕ ਉੱਤੇ ਬੈਠਾ ਹੈ ਤਾਂ ਲੋਕ ਰਾਜੇ ਦੇ ਕੋਲ ਆਉਣ ਲੱਗੇ। ਇਸਰਾਏਲੀ ਆਪੋ-ਆਪਣੇ ਘਰਾਂ ਨੂੰ ਭੱਜ ਗਏ ਸਨ।
9ਇਸ ਸਮੇਂ ਇਸਰਾਏਲ ਦੇ ਸਾਰੇ ਗੋਤਾਂ ਵਿੱਚ ਲੋਕ ਆਪਸ ਵਿੱਚ ਝਗੜਦੇ ਸਨ ਅਤੇ ਆਖਦੇ ਸਨ “ਜਿਹੜਾ ਰਾਜਾ ਸਾਨੂੰ ਸਾਡੇ ਦੁਸ਼ਮਣਾਂ ਤੋਂ ਬਚਾਉਂਦਾ ਰਿਹਾ ਹੈ, ਉਹ ਸਾਨੂੰ ਫ਼ਲਿਸਤੀਆਂ ਤੋਂ ਛੁਡਾਉਂਦਾ ਰਿਹਾ ਹੈ, ਹੁਣ ਉਹ ਦੇਸ਼ ਛੱਡ ਗਿਆ ਹੈ। ਅਬਸ਼ਾਲੋਮ ਦੇ ਕਾਰਨ ਭੱਜ ਗਏ ਹਨ।
10ਅਤੇ ਅਬਸ਼ਾਲੋਮ ਜਿਸ ਨੂੰ ਅਸੀਂ ਆਪਣੇ ਉੱਤੇ ਰਾਜਾ ਹੋਣ ਲਈ ਮਸਹ ਕੀਤਾ ਅਤੇ ਉਹ ਲੜਾਈ ਵਿੱਚ ਮਾਰਿਆ ਗਿਆ। ਫਿਰ ਰਾਜੇ ਦਾਵੀਦ ਨੂੰ ਵਾਪਸ ਲਿਆਉਣ ਲਈ ਹੁਣ ਕੁਝ ਕਿਉਂ ਨਹੀਂ ਬੋਲਦੇ?”
11ਰਾਜਾ ਦਾਵੀਦ ਨੇ ਸਾਦੋਕ ਅਤੇ ਅਬੀਯਾਥਰ ਜਾਜਕਾਂ ਨੂੰ ਇਹ ਸੰਦੇਸ਼ ਭੇਜਿਆ: “ਇਸ ਬਾਰੇ ਯਹੂਦਾਹ ਦੇ ਬਜ਼ੁਰਗਾਂ ਨਾਲ ਸਲਾਹ ਕਰੋ: ‘ਤੁਸੀਂ ਰਾਜੇ ਨੂੰ ਉਸ ਦੇ ਘਰ ਵਾਪਸ ਲਿਆਉਣ ਵਿੱਚ ਸਾਰਿਆ ਨਾਲੋਂ ਪਿੱਛੇ ਕਿਉਂ ਰਹਿ ਗਏ ਹੋ, ਜਦਕਿ ਸਾਰੇ ਇਸਰਾਏਲ ਨੇ ਇਸ ਬਾਰੇ ਆਪਣੇ ਵਿਚਾਰ ਰਾਜੇ ਨੂੰ ਭੇਜ ਦਿੱਤੇ ਹਨ?