2 ਸ਼ਮੁਏਲ 19

ਅਤੇ ਅਬਸ਼ਾਲੋਮ ਜਿਸ ਨੂੰ ਅਸੀਂ ਆਪਣੇ ਉੱਤੇ ਰਾਜਾ ਹੋਣ ਲਈ ਮਸਹ ਕੀਤਾ ਅਤੇ ਉਹ ਲੜਾਈ ਵਿੱਚ ਮਾਰਿਆ ਗਿਆ। ਫਿਰ ਰਾਜੇ ਦਾਵੀਦ ਨੂੰ ਵਾਪਸ ਲਿਆਉਣ ਲਈ ਹੁਣ ਕੁਝ ਕਿਉਂ ਨਹੀਂ ਬੋਲਦੇ?”

2 Samuel 19:10 (UKJV) And Absalom, whom we anointed over us, is dead in battle. Now therefore why speak all of you not a word of bringing the king back?

8ਤਦ ਰਾਜਾ ਉੱਠ ਕੇ ਸ਼ਹਿਰ ਦੇ ਫਾਟਕ ਕੋਲ ਜਾ ਕੇ ਬੈਠ ਗਿਆ ਅਤੇ ਜਦੋਂ ਲੋਕਾਂ ਨੇ ਸੁਣਿਆ ਕਿ ਸੁਣੋ, ਰਾਜਾ ਫਾਟਕ ਉੱਤੇ ਬੈਠਾ ਹੈ ਤਾਂ ਲੋਕ ਰਾਜੇ ਦੇ ਕੋਲ ਆਉਣ ਲੱਗੇ। ਇਸਰਾਏਲੀ ਆਪੋ-ਆਪਣੇ ਘਰਾਂ ਨੂੰ ਭੱਜ ਗਏ ਸਨ।

9ਇਸ ਸਮੇਂ ਇਸਰਾਏਲ ਦੇ ਸਾਰੇ ਗੋਤਾਂ ਵਿੱਚ ਲੋਕ ਆਪਸ ਵਿੱਚ ਝਗੜਦੇ ਸਨ ਅਤੇ ਆਖਦੇ ਸਨ “ਜਿਹੜਾ ਰਾਜਾ ਸਾਨੂੰ ਸਾਡੇ ਦੁਸ਼ਮਣਾਂ ਤੋਂ ਬਚਾਉਂਦਾ ਰਿਹਾ ਹੈ, ਉਹ ਸਾਨੂੰ ਫ਼ਲਿਸਤੀਆਂ ਤੋਂ ਛੁਡਾਉਂਦਾ ਰਿਹਾ ਹੈ, ਹੁਣ ਉਹ ਦੇਸ਼ ਛੱਡ ਗਿਆ ਹੈ। ਅਬਸ਼ਾਲੋਮ ਦੇ ਕਾਰਨ ਭੱਜ ਗਏ ਹਨ।

10ਅਤੇ ਅਬਸ਼ਾਲੋਮ ਜਿਸ ਨੂੰ ਅਸੀਂ ਆਪਣੇ ਉੱਤੇ ਰਾਜਾ ਹੋਣ ਲਈ ਮਸਹ ਕੀਤਾ ਅਤੇ ਉਹ ਲੜਾਈ ਵਿੱਚ ਮਾਰਿਆ ਗਿਆ। ਫਿਰ ਰਾਜੇ ਦਾਵੀਦ ਨੂੰ ਵਾਪਸ ਲਿਆਉਣ ਲਈ ਹੁਣ ਕੁਝ ਕਿਉਂ ਨਹੀਂ ਬੋਲਦੇ?”

11ਰਾਜਾ ਦਾਵੀਦ ਨੇ ਸਾਦੋਕ ਅਤੇ ਅਬੀਯਾਥਰ ਜਾਜਕਾਂ ਨੂੰ ਇਹ ਸੰਦੇਸ਼ ਭੇਜਿਆ: “ਇਸ ਬਾਰੇ ਯਹੂਦਾਹ ਦੇ ਬਜ਼ੁਰਗਾਂ ਨਾਲ ਸਲਾਹ ਕਰੋ: ‘ਤੁਸੀਂ ਰਾਜੇ ਨੂੰ ਉਸ ਦੇ ਘਰ ਵਾਪਸ ਲਿਆਉਣ ਵਿੱਚ ਸਾਰਿਆ ਨਾਲੋਂ ਪਿੱਛੇ ਕਿਉਂ ਰਹਿ ਗਏ ਹੋ, ਜਦਕਿ ਸਾਰੇ ਇਸਰਾਏਲ ਨੇ ਇਸ ਬਾਰੇ ਆਪਣੇ ਵਿਚਾਰ ਰਾਜੇ ਨੂੰ ਭੇਜ ਦਿੱਤੇ ਹਨ?

12ਤੁਸੀਂ ਮੇਰੇ ਰਿਸ਼ਤੇਦਾਰ ਹੋ, ਤੁਸੀਂ ਮੇਰਾ ਆਪਣਾ ਲਹੂ ਅਤੇ ਮਾਸ। ਫਿਰ ਤੁਸੀਂ ਰਾਜੇ ਨੂੰ ਵਾਪਸ ਲਿਆਉਣ ਵਿੱਚ ਪਿੱਛੇ ਕਿਉਂ ਰਹਿ ਗਏ ਹੋ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.