20ਤੁਹਾਡਾ ਸੇਵਕ ਜਾਣਦਾ ਹੈ ਕਿ ਮੈਂ ਇਹ ਪਾਪ ਕੀਤਾ ਹੈ। ਇਸ ਲਈ ਵੇਖੋ, ਅੱਜ ਮੈਂ ਯੋਸੇਫ਼ ਦੇ ਸਾਰੇ ਉੱਤਰਾਧਿਕਾਰੀਆਂ ਵਿੱਚੋਂ ਪਹਿਲਾ ਹਾਂ, ਜੋ ਮੇਰੇ ਸੁਆਮੀ ਪਾਤਸ਼ਾਹ ਨੂੰ ਮਿਲਣ ਆਇਆ ਹਾਂ।
21ਜ਼ੇਰੂਇਯਾਹ ਦੇ ਪੁੱਤਰ ਅਬੀਸ਼ਾਈ ਨੇ ਕਿਹਾ, “ਕੀ ਇਹ ਠੀਕ ਨਹੀਂ ਕਿ ਸ਼ਿਮਈ ਨੂੰ ਉਸ ਦੇ ਕੀਤੇ ਕਾਰਨ ਮਾਰਿਆ ਜਾਵੇ? ਉਸਨੇ ਯਾਹਵੇਹ ਦੇ ਮਸਹ ਕੀਤੇ ਹੋਏ ਨੂੰ ਸਰਾਪ ਦਿੱਤਾ।”
22ਦਾਵੀਦ ਨੇ ਆਖਿਆ, “ਹੇ ਜ਼ੇਰੂਇਯਾਹ ਦੇ ਪੁੱਤਰੋ, ਤੁਹਾਡਾ ਮੇਰੇ ਨਾਲ ਕੀ ਵਾਸਤਾ ਹੈ? ਤੁਸੀਂ ਅੱਜ ਮੇਰੇ ਸਾਹਮਣੇ ਕਿਉਂ ਜਾ ਰਹੇ ਹੋ? ਕੀ ਅੱਜ ਦੇ ਦਿਨ ਇਸਰਾਏਲ ਵਿੱਚ ਕਿਸੇ ਨੂੰ ਮੌਤ ਦੀ ਘਾਟ ਉਤਾਰਨਾ ਸਹੀ ਹੋਵੇਗਾ? ਕੀ ਮੈਂ ਨਹੀਂ ਜਾਣਦਾ ਕਿ ਮੈਂ ਇਸ ਸਮੇਂ ਇਸਰਾਏਲ ਦਾ ਰਾਜਾ ਹਾਂ?”
23ਤਦ ਰਾਜੇ ਨੇ ਸ਼ਿਮਈ ਵੱਲ ਮੁੜ ਕੇ ਆਖਿਆ, ਤੈਨੂੰ ਮਾਰਿਆ ਨਹੀਂ ਜਾਵੇਗਾ। ਇਸ ਲਈ ਰਾਜੇ ਨੇ ਉਸ ਤੋਂ ਸਹੁੰ ਚੁੱਕੀ।
24ਸ਼ਾਊਲ ਦਾ ਪੁੱਤਰ ਮਫ਼ੀਬੋਸ਼ਥ ਵੀ ਰਾਜਾ ਨੂੰ ਮਿਲਣ ਆਇਆ। ਉਸ ਨੇ ਆਪਣੇ ਪੈਰਾਂ ਦੀ ਦੇਖਭਾਲ ਨਹੀਂ ਕੀਤੀ ਸੀ, ਨਾ ਉਸ ਨੇ ਆਪਣੀ ਦਾੜ੍ਹੀ ਬਣਾਈ ਸੀ, ਨਾ ਉਸ ਨੇ ਧੋਤੇ ਹੋਏ ਕੱਪੜੇ ਪਾਏ ਸਨ। ਜਿਸ ਦਿਨ ਤੋਂ ਰਾਜਾ ਭੱਜਿਆ ਸੀ, ਉਸ ਦਿਨ ਤੱਕ ਜਦੋਂ ਤੱਕ ਰਾਜਾ ਸਹੀ-ਸਲਾਮਤ ਵਾਪਸ ਨਹੀਂ ਆ ਗਿਆ।