2 ਸ਼ਮੁਏਲ 19

ਸ਼ਾਊਲ ਦਾ ਪੁੱਤਰ ਮਫ਼ੀਬੋਸ਼ਥ ਵੀ ਰਾਜਾ ਨੂੰ ਮਿਲਣ ਆਇਆ। ਉਸ ਨੇ ਆਪਣੇ ਪੈਰਾਂ ਦੀ ਦੇਖਭਾਲ ਨਹੀਂ ਕੀਤੀ ਸੀ, ਨਾ ਉਸ ਨੇ ਆਪਣੀ ਦਾੜ੍ਹੀ ਬਣਾਈ ਸੀ, ਨਾ ਉਸ ਨੇ ਧੋਤੇ ਹੋਏ ਕੱਪੜੇ ਪਾਏ ਸਨ। ਜਿਸ ਦਿਨ ਤੋਂ ਰਾਜਾ ਭੱਜਿਆ ਸੀ, ਉਸ ਦਿਨ ਤੱਕ ਜਦੋਂ ਤੱਕ ਰਾਜਾ ਸਹੀ-ਸਲਾਮਤ ਵਾਪਸ ਨਹੀਂ ਆ ਗਿਆ।

2 Samuel 19:24 (UKJV) And Mephibosheth the son of Saul came down to meet the king, and had neither dressed his feet, nor trimmed his beard, nor washed his clothes, from the day the king departed until the day he came again in peace.

22ਦਾਵੀਦ ਨੇ ਆਖਿਆ, “ਹੇ ਜ਼ੇਰੂਇਯਾਹ ਦੇ ਪੁੱਤਰੋ, ਤੁਹਾਡਾ ਮੇਰੇ ਨਾਲ ਕੀ ਵਾਸਤਾ ਹੈ? ਤੁਸੀਂ ਅੱਜ ਮੇਰੇ ਸਾਹਮਣੇ ਕਿਉਂ ਜਾ ਰਹੇ ਹੋ? ਕੀ ਅੱਜ ਦੇ ਦਿਨ ਇਸਰਾਏਲ ਵਿੱਚ ਕਿਸੇ ਨੂੰ ਮੌਤ ਦੀ ਘਾਟ ਉਤਾਰਨਾ ਸਹੀ ਹੋਵੇਗਾ? ਕੀ ਮੈਂ ਨਹੀਂ ਜਾਣਦਾ ਕਿ ਮੈਂ ਇਸ ਸਮੇਂ ਇਸਰਾਏਲ ਦਾ ਰਾਜਾ ਹਾਂ?”

23ਤਦ ਰਾਜੇ ਨੇ ਸ਼ਿਮਈ ਵੱਲ ਮੁੜ ਕੇ ਆਖਿਆ, ਤੈਨੂੰ ਮਾਰਿਆ ਨਹੀਂ ਜਾਵੇਗਾ। ਇਸ ਲਈ ਰਾਜੇ ਨੇ ਉਸ ਤੋਂ ਸਹੁੰ ਚੁੱਕੀ।

24ਸ਼ਾਊਲ ਦਾ ਪੁੱਤਰ ਮਫ਼ੀਬੋਸ਼ਥ ਵੀ ਰਾਜਾ ਨੂੰ ਮਿਲਣ ਆਇਆ। ਉਸ ਨੇ ਆਪਣੇ ਪੈਰਾਂ ਦੀ ਦੇਖਭਾਲ ਨਹੀਂ ਕੀਤੀ ਸੀ, ਨਾ ਉਸ ਨੇ ਆਪਣੀ ਦਾੜ੍ਹੀ ਬਣਾਈ ਸੀ, ਨਾ ਉਸ ਨੇ ਧੋਤੇ ਹੋਏ ਕੱਪੜੇ ਪਾਏ ਸਨ। ਜਿਸ ਦਿਨ ਤੋਂ ਰਾਜਾ ਭੱਜਿਆ ਸੀ, ਉਸ ਦਿਨ ਤੱਕ ਜਦੋਂ ਤੱਕ ਰਾਜਾ ਸਹੀ-ਸਲਾਮਤ ਵਾਪਸ ਨਹੀਂ ਆ ਗਿਆ।

25ਜਦੋਂ ਉਹ ਰਾਜੇ ਨੂੰ ਮਿਲਣ ਲਈ ਯੇਰੂਸ਼ਲੇਮ ਵਿੱਚ ਪਹੁੰਚਿਆ ਤਾਂ ਰਾਜੇ ਨੇ ਉਹ ਨੂੰ ਆਖਿਆ, “ਮਫ਼ੀਬੋਸ਼ਥ, ਜਦੋਂ ਮੈਂ ਗਿਆ ਤਾਂ ਤੂੰ ਮੇਰੇ ਨਾਲ ਕਿਉਂ ਨਹੀਂ ਸੀ?”

26ਮਫ਼ੀਬੋਸ਼ਥ ਨੇ ਉੱਤਰ ਦਿੱਤਾ, “ਮੇਰੇ ਮਹਾਰਾਜ ਪਾਤਸ਼ਾਹ, ਮੇਰੇ ਸੇਵਕ ਸੀਬਾ ਨੇ ਮੈਨੂੰ ਧੋਖਾ ਦਿੱਤਾ ਹੈ। ਮੈਂ ਉਸਨੂੰ ਕਿਹਾ, ‘ਮੇਰੇ ਗਧੇ ਤੇ ਕਾਠੀ ਪਾ, ਤਾਂ ਜੋ ਮੈਂ ਰਾਜੇ ਦੇ ਨਾਲ ਜਾ ਸਕਾਂ।’ ਕਿਉਂਕਿ ਤੁਸੀਂ ਜਾਣਦੇ ਹੋ ਕਿ ਮੈਂ ਲੰਘੜਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.