2 ਸ਼ਮੁਏਲ 19

ਮਫ਼ੀਬੋਸ਼ਥ ਨੇ ਉੱਤਰ ਦਿੱਤਾ, “ਮੇਰੇ ਮਹਾਰਾਜ ਪਾਤਸ਼ਾਹ, ਮੇਰੇ ਸੇਵਕ ਸੀਬਾ ਨੇ ਮੈਨੂੰ ਧੋਖਾ ਦਿੱਤਾ ਹੈ। ਮੈਂ ਉਸਨੂੰ ਕਿਹਾ, ‘ਮੇਰੇ ਗਧੇ ਤੇ ਕਾਠੀ ਪਾ, ਤਾਂ ਜੋ ਮੈਂ ਰਾਜੇ ਦੇ ਨਾਲ ਜਾ ਸਕਾਂ।’ ਕਿਉਂਕਿ ਤੁਸੀਂ ਜਾਣਦੇ ਹੋ ਕਿ ਮੈਂ ਲੰਘੜਾ ਹਾਂ।

2 Samuel 19:26 (UKJV) And he answered, My lord, O king, my servant deceived me: for your servant said, I will saddle me an ass, that I may ride thereon, and go to the king; because your servant is lame.

24ਸ਼ਾਊਲ ਦਾ ਪੁੱਤਰ ਮਫ਼ੀਬੋਸ਼ਥ ਵੀ ਰਾਜਾ ਨੂੰ ਮਿਲਣ ਆਇਆ। ਉਸ ਨੇ ਆਪਣੇ ਪੈਰਾਂ ਦੀ ਦੇਖਭਾਲ ਨਹੀਂ ਕੀਤੀ ਸੀ, ਨਾ ਉਸ ਨੇ ਆਪਣੀ ਦਾੜ੍ਹੀ ਬਣਾਈ ਸੀ, ਨਾ ਉਸ ਨੇ ਧੋਤੇ ਹੋਏ ਕੱਪੜੇ ਪਾਏ ਸਨ। ਜਿਸ ਦਿਨ ਤੋਂ ਰਾਜਾ ਭੱਜਿਆ ਸੀ, ਉਸ ਦਿਨ ਤੱਕ ਜਦੋਂ ਤੱਕ ਰਾਜਾ ਸਹੀ-ਸਲਾਮਤ ਵਾਪਸ ਨਹੀਂ ਆ ਗਿਆ।

25ਜਦੋਂ ਉਹ ਰਾਜੇ ਨੂੰ ਮਿਲਣ ਲਈ ਯੇਰੂਸ਼ਲੇਮ ਵਿੱਚ ਪਹੁੰਚਿਆ ਤਾਂ ਰਾਜੇ ਨੇ ਉਹ ਨੂੰ ਆਖਿਆ, “ਮਫ਼ੀਬੋਸ਼ਥ, ਜਦੋਂ ਮੈਂ ਗਿਆ ਤਾਂ ਤੂੰ ਮੇਰੇ ਨਾਲ ਕਿਉਂ ਨਹੀਂ ਸੀ?”

26ਮਫ਼ੀਬੋਸ਼ਥ ਨੇ ਉੱਤਰ ਦਿੱਤਾ, “ਮੇਰੇ ਮਹਾਰਾਜ ਪਾਤਸ਼ਾਹ, ਮੇਰੇ ਸੇਵਕ ਸੀਬਾ ਨੇ ਮੈਨੂੰ ਧੋਖਾ ਦਿੱਤਾ ਹੈ। ਮੈਂ ਉਸਨੂੰ ਕਿਹਾ, ‘ਮੇਰੇ ਗਧੇ ਤੇ ਕਾਠੀ ਪਾ, ਤਾਂ ਜੋ ਮੈਂ ਰਾਜੇ ਦੇ ਨਾਲ ਜਾ ਸਕਾਂ।’ ਕਿਉਂਕਿ ਤੁਸੀਂ ਜਾਣਦੇ ਹੋ ਕਿ ਮੈਂ ਲੰਘੜਾ ਹਾਂ।

27ਸੀਬਾ ਨੇ ਮੈਨੂੰ ਇਹ ਕਹਿ ਕੇ ਬਦਨਾਮ ਕੀਤਾ ਹੈ ਕਿ ਮੈਂ ਆਉਣ ਤੋਂ ਇਨਕਾਰ ਕਰ ਦਿੱਤਾ। ਪਰ ਮੈਂ ਜਾਣਦਾ ਹਾਂ ਕਿ ਮੇਰਾ ਸੁਆਮੀ ਪਾਤਸ਼ਾਹ ਪਰਮੇਸ਼ਵਰ ਦੇ ਦੂਤ ਵਰਗਾ ਹੈ, ਇਸ ਲਈ ਉਹੀ ਕਰੋ ਜੋ ਤੁਹਾਨੂੰ ਚੰਗਾ ਲੱਗਦਾ ਹੈ।

28ਹੇ ਰਾਜਾ! ਮੇਰੇ ਸਾਰੇ ਰਿਸ਼ਤੇਦਾਰ ਅਤੇ ਮੈਂ ਤੁਹਾਡੇ ਤੋਂ ਕੇਵਲ ਮੌਤ ਦੀ ਉਮੀਦ ਕਰ ਸਕਦੇ ਹਾਂ, ਪਰ ਫਿਰ ਵੀ ਤੁਸੀਂ ਆਪਣੇ ਸੇਵਕ ਨੂੰ ਉਨ੍ਹਾਂ ਲੋਕਾਂ ਵਿੱਚ ਬਿਠਾਇਆ ਜਿਨ੍ਹਾਂ ਨੂੰ ਤੁਹਾਡੇ ਨਾਲ ਭੋਜਨ ਕਰਨ ਲਈ ਚੁਣਿਆ ਗਿਆ ਸੀ। ਮੈਨੂੰ ਮਹਾਰਾਜ ਤੋਂ ਹੋਰ ਆਸ ਰੱਖਣ ਦਾ ਕੋਈ ਹੱਕ ਨਹੀਂ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.