25ਜਦੋਂ ਉਹ ਰਾਜੇ ਨੂੰ ਮਿਲਣ ਲਈ ਯੇਰੂਸ਼ਲੇਮ ਵਿੱਚ ਪਹੁੰਚਿਆ ਤਾਂ ਰਾਜੇ ਨੇ ਉਹ ਨੂੰ ਆਖਿਆ, “ਮਫ਼ੀਬੋਸ਼ਥ, ਜਦੋਂ ਮੈਂ ਗਿਆ ਤਾਂ ਤੂੰ ਮੇਰੇ ਨਾਲ ਕਿਉਂ ਨਹੀਂ ਸੀ?”
26ਮਫ਼ੀਬੋਸ਼ਥ ਨੇ ਉੱਤਰ ਦਿੱਤਾ, “ਮੇਰੇ ਮਹਾਰਾਜ ਪਾਤਸ਼ਾਹ, ਮੇਰੇ ਸੇਵਕ ਸੀਬਾ ਨੇ ਮੈਨੂੰ ਧੋਖਾ ਦਿੱਤਾ ਹੈ। ਮੈਂ ਉਸਨੂੰ ਕਿਹਾ, ‘ਮੇਰੇ ਗਧੇ ਤੇ ਕਾਠੀ ਪਾ, ਤਾਂ ਜੋ ਮੈਂ ਰਾਜੇ ਦੇ ਨਾਲ ਜਾ ਸਕਾਂ।’ ਕਿਉਂਕਿ ਤੁਸੀਂ ਜਾਣਦੇ ਹੋ ਕਿ ਮੈਂ ਲੰਘੜਾ ਹਾਂ।
27ਸੀਬਾ ਨੇ ਮੈਨੂੰ ਇਹ ਕਹਿ ਕੇ ਬਦਨਾਮ ਕੀਤਾ ਹੈ ਕਿ ਮੈਂ ਆਉਣ ਤੋਂ ਇਨਕਾਰ ਕਰ ਦਿੱਤਾ। ਪਰ ਮੈਂ ਜਾਣਦਾ ਹਾਂ ਕਿ ਮੇਰਾ ਸੁਆਮੀ ਪਾਤਸ਼ਾਹ ਪਰਮੇਸ਼ਵਰ ਦੇ ਦੂਤ ਵਰਗਾ ਹੈ, ਇਸ ਲਈ ਉਹੀ ਕਰੋ ਜੋ ਤੁਹਾਨੂੰ ਚੰਗਾ ਲੱਗਦਾ ਹੈ।
28ਹੇ ਰਾਜਾ! ਮੇਰੇ ਸਾਰੇ ਰਿਸ਼ਤੇਦਾਰ ਅਤੇ ਮੈਂ ਤੁਹਾਡੇ ਤੋਂ ਕੇਵਲ ਮੌਤ ਦੀ ਉਮੀਦ ਕਰ ਸਕਦੇ ਹਾਂ, ਪਰ ਫਿਰ ਵੀ ਤੁਸੀਂ ਆਪਣੇ ਸੇਵਕ ਨੂੰ ਉਨ੍ਹਾਂ ਲੋਕਾਂ ਵਿੱਚ ਬਿਠਾਇਆ ਜਿਨ੍ਹਾਂ ਨੂੰ ਤੁਹਾਡੇ ਨਾਲ ਭੋਜਨ ਕਰਨ ਲਈ ਚੁਣਿਆ ਗਿਆ ਸੀ। ਮੈਨੂੰ ਮਹਾਰਾਜ ਤੋਂ ਹੋਰ ਆਸ ਰੱਖਣ ਦਾ ਕੋਈ ਹੱਕ ਨਹੀਂ ਹੈ।”
29ਰਾਜੇ ਨੇ ਉਹ ਨੂੰ ਆਖਿਆ, ਤੂੰ ਆਪਣੀਆਂ ਗੱਲਾਂ ਕਿਉਂ ਕਰਦਾ ਜਾਂਦਾ ਹੈ? ਮੈਂ ਤਾਂ ਆਖ ਦਿੱਤਾ ਹੈ ਕਿ ਤੂੰ ਅਤੇ ਸੀਬਾ ਜ਼ਮੀਨ ਨੂੰ ਵੰਡ ਲਓ।