2 ਸ਼ਮੁਏਲ 19

ਹੇ ਰਾਜਾ! ਮੇਰੇ ਸਾਰੇ ਰਿਸ਼ਤੇਦਾਰ ਅਤੇ ਮੈਂ ਤੁਹਾਡੇ ਤੋਂ ਕੇਵਲ ਮੌਤ ਦੀ ਉਮੀਦ ਕਰ ਸਕਦੇ ਹਾਂ, ਪਰ ਫਿਰ ਵੀ ਤੁਸੀਂ ਆਪਣੇ ਸੇਵਕ ਨੂੰ ਉਨ੍ਹਾਂ ਲੋਕਾਂ ਵਿੱਚ ਬਿਠਾਇਆ ਜਿਨ੍ਹਾਂ ਨੂੰ ਤੁਹਾਡੇ ਨਾਲ ਭੋਜਨ ਕਰਨ ਲਈ ਚੁਣਿਆ ਗਿਆ ਸੀ। ਮੈਨੂੰ ਮਹਾਰਾਜ ਤੋਂ ਹੋਰ ਆਸ ਰੱਖਣ ਦਾ ਕੋਈ ਹੱਕ ਨਹੀਂ ਹੈ।”

2 Samuel 19:28 (UKJV) For all of my father's house were but dead men before my lord the king: yet did you set your servant among them that did eat at yours own table. What right therefore have I yet to cry any more unto the king?

26ਮਫ਼ੀਬੋਸ਼ਥ ਨੇ ਉੱਤਰ ਦਿੱਤਾ, “ਮੇਰੇ ਮਹਾਰਾਜ ਪਾਤਸ਼ਾਹ, ਮੇਰੇ ਸੇਵਕ ਸੀਬਾ ਨੇ ਮੈਨੂੰ ਧੋਖਾ ਦਿੱਤਾ ਹੈ। ਮੈਂ ਉਸਨੂੰ ਕਿਹਾ, ‘ਮੇਰੇ ਗਧੇ ਤੇ ਕਾਠੀ ਪਾ, ਤਾਂ ਜੋ ਮੈਂ ਰਾਜੇ ਦੇ ਨਾਲ ਜਾ ਸਕਾਂ।’ ਕਿਉਂਕਿ ਤੁਸੀਂ ਜਾਣਦੇ ਹੋ ਕਿ ਮੈਂ ਲੰਘੜਾ ਹਾਂ।

27ਸੀਬਾ ਨੇ ਮੈਨੂੰ ਇਹ ਕਹਿ ਕੇ ਬਦਨਾਮ ਕੀਤਾ ਹੈ ਕਿ ਮੈਂ ਆਉਣ ਤੋਂ ਇਨਕਾਰ ਕਰ ਦਿੱਤਾ। ਪਰ ਮੈਂ ਜਾਣਦਾ ਹਾਂ ਕਿ ਮੇਰਾ ਸੁਆਮੀ ਪਾਤਸ਼ਾਹ ਪਰਮੇਸ਼ਵਰ ਦੇ ਦੂਤ ਵਰਗਾ ਹੈ, ਇਸ ਲਈ ਉਹੀ ਕਰੋ ਜੋ ਤੁਹਾਨੂੰ ਚੰਗਾ ਲੱਗਦਾ ਹੈ।

28ਹੇ ਰਾਜਾ! ਮੇਰੇ ਸਾਰੇ ਰਿਸ਼ਤੇਦਾਰ ਅਤੇ ਮੈਂ ਤੁਹਾਡੇ ਤੋਂ ਕੇਵਲ ਮੌਤ ਦੀ ਉਮੀਦ ਕਰ ਸਕਦੇ ਹਾਂ, ਪਰ ਫਿਰ ਵੀ ਤੁਸੀਂ ਆਪਣੇ ਸੇਵਕ ਨੂੰ ਉਨ੍ਹਾਂ ਲੋਕਾਂ ਵਿੱਚ ਬਿਠਾਇਆ ਜਿਨ੍ਹਾਂ ਨੂੰ ਤੁਹਾਡੇ ਨਾਲ ਭੋਜਨ ਕਰਨ ਲਈ ਚੁਣਿਆ ਗਿਆ ਸੀ। ਮੈਨੂੰ ਮਹਾਰਾਜ ਤੋਂ ਹੋਰ ਆਸ ਰੱਖਣ ਦਾ ਕੋਈ ਹੱਕ ਨਹੀਂ ਹੈ।”

29ਰਾਜੇ ਨੇ ਉਹ ਨੂੰ ਆਖਿਆ, ਤੂੰ ਆਪਣੀਆਂ ਗੱਲਾਂ ਕਿਉਂ ਕਰਦਾ ਜਾਂਦਾ ਹੈ? ਮੈਂ ਤਾਂ ਆਖ ਦਿੱਤਾ ਹੈ ਕਿ ਤੂੰ ਅਤੇ ਸੀਬਾ ਜ਼ਮੀਨ ਨੂੰ ਵੰਡ ਲਓ।

30ਮਫ਼ੀਬੋਸ਼ਥ ਨੇ ਰਾਜੇ ਨੂੰ ਕਿਹਾ, “ਉਸ ਨੂੰ ਸਾਰੀ ਜਾਇਦਾਦ ਲੈ ਲੈਣ ਦਿਓ। ਮੇਰੇ ਲਈ ਇਹ ਕਾਫ਼ੀ ਹੈ ਕਿ ਮਹਾਰਾਜ, ਮੇਰਾ ਮਾਲਕ ਸਹੀ-ਸਲਾਮਤ ਫਿਰ ਵਾਪਸ ਘਰ ਪਰਤ ਆਇਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.