27ਸੀਬਾ ਨੇ ਮੈਨੂੰ ਇਹ ਕਹਿ ਕੇ ਬਦਨਾਮ ਕੀਤਾ ਹੈ ਕਿ ਮੈਂ ਆਉਣ ਤੋਂ ਇਨਕਾਰ ਕਰ ਦਿੱਤਾ। ਪਰ ਮੈਂ ਜਾਣਦਾ ਹਾਂ ਕਿ ਮੇਰਾ ਸੁਆਮੀ ਪਾਤਸ਼ਾਹ ਪਰਮੇਸ਼ਵਰ ਦੇ ਦੂਤ ਵਰਗਾ ਹੈ, ਇਸ ਲਈ ਉਹੀ ਕਰੋ ਜੋ ਤੁਹਾਨੂੰ ਚੰਗਾ ਲੱਗਦਾ ਹੈ।
28ਹੇ ਰਾਜਾ! ਮੇਰੇ ਸਾਰੇ ਰਿਸ਼ਤੇਦਾਰ ਅਤੇ ਮੈਂ ਤੁਹਾਡੇ ਤੋਂ ਕੇਵਲ ਮੌਤ ਦੀ ਉਮੀਦ ਕਰ ਸਕਦੇ ਹਾਂ, ਪਰ ਫਿਰ ਵੀ ਤੁਸੀਂ ਆਪਣੇ ਸੇਵਕ ਨੂੰ ਉਨ੍ਹਾਂ ਲੋਕਾਂ ਵਿੱਚ ਬਿਠਾਇਆ ਜਿਨ੍ਹਾਂ ਨੂੰ ਤੁਹਾਡੇ ਨਾਲ ਭੋਜਨ ਕਰਨ ਲਈ ਚੁਣਿਆ ਗਿਆ ਸੀ। ਮੈਨੂੰ ਮਹਾਰਾਜ ਤੋਂ ਹੋਰ ਆਸ ਰੱਖਣ ਦਾ ਕੋਈ ਹੱਕ ਨਹੀਂ ਹੈ।”
29ਰਾਜੇ ਨੇ ਉਹ ਨੂੰ ਆਖਿਆ, ਤੂੰ ਆਪਣੀਆਂ ਗੱਲਾਂ ਕਿਉਂ ਕਰਦਾ ਜਾਂਦਾ ਹੈ? ਮੈਂ ਤਾਂ ਆਖ ਦਿੱਤਾ ਹੈ ਕਿ ਤੂੰ ਅਤੇ ਸੀਬਾ ਜ਼ਮੀਨ ਨੂੰ ਵੰਡ ਲਓ।
30ਮਫ਼ੀਬੋਸ਼ਥ ਨੇ ਰਾਜੇ ਨੂੰ ਕਿਹਾ, “ਉਸ ਨੂੰ ਸਾਰੀ ਜਾਇਦਾਦ ਲੈ ਲੈਣ ਦਿਓ। ਮੇਰੇ ਲਈ ਇਹ ਕਾਫ਼ੀ ਹੈ ਕਿ ਮਹਾਰਾਜ, ਮੇਰਾ ਮਾਲਕ ਸਹੀ-ਸਲਾਮਤ ਫਿਰ ਵਾਪਸ ਘਰ ਪਰਤ ਆਇਆ ਹੈ।”
31ਗਿਲਆਦੀ ਬਾਰਜ਼ਿੱਲਈ ਵੀ ਰੋਗੇਲਿਮ ਨਾਮ ਦੇ ਸਥਾਨ ਤੋਂ ਆਇਆ ਸੀ। ਉਹ ਰਾਜੇ ਨੂੰ ਯਰਦਨ ਨਦੀ ਦੇ ਪਾਰ ਲੈ ਜਾਣ ਲਈ ਉਸਦੇ ਨਾਲ ਯਰਦਨ ਨਦੀ ਉੱਤੇ ਗਿਆ।