29ਰਾਜੇ ਨੇ ਉਹ ਨੂੰ ਆਖਿਆ, ਤੂੰ ਆਪਣੀਆਂ ਗੱਲਾਂ ਕਿਉਂ ਕਰਦਾ ਜਾਂਦਾ ਹੈ? ਮੈਂ ਤਾਂ ਆਖ ਦਿੱਤਾ ਹੈ ਕਿ ਤੂੰ ਅਤੇ ਸੀਬਾ ਜ਼ਮੀਨ ਨੂੰ ਵੰਡ ਲਓ।
30ਮਫ਼ੀਬੋਸ਼ਥ ਨੇ ਰਾਜੇ ਨੂੰ ਕਿਹਾ, “ਉਸ ਨੂੰ ਸਾਰੀ ਜਾਇਦਾਦ ਲੈ ਲੈਣ ਦਿਓ। ਮੇਰੇ ਲਈ ਇਹ ਕਾਫ਼ੀ ਹੈ ਕਿ ਮਹਾਰਾਜ, ਮੇਰਾ ਮਾਲਕ ਸਹੀ-ਸਲਾਮਤ ਫਿਰ ਵਾਪਸ ਘਰ ਪਰਤ ਆਇਆ ਹੈ।”
31ਗਿਲਆਦੀ ਬਾਰਜ਼ਿੱਲਈ ਵੀ ਰੋਗੇਲਿਮ ਨਾਮ ਦੇ ਸਥਾਨ ਤੋਂ ਆਇਆ ਸੀ। ਉਹ ਰਾਜੇ ਨੂੰ ਯਰਦਨ ਨਦੀ ਦੇ ਪਾਰ ਲੈ ਜਾਣ ਲਈ ਉਸਦੇ ਨਾਲ ਯਰਦਨ ਨਦੀ ਉੱਤੇ ਗਿਆ।
32ਬਾਰਜ਼ਿੱਲਈ ਬਹੁਤ ਬੁੱਢਾ ਸੀ, ਉਹ ਅੱਸੀ ਸਾਲਾਂ ਦਾ ਸੀ। ਰਾਜੇ ਦੇ ਮਾਹਾਨਾਇਮ ਰੁਕਣ ਦੇ ਮੌਕੇ ਤੇ ਉਸ ਨੇ ਰਾਜੇ ਦੀ ਸੁਰੱਖਿਆ ਦਾ ਇੰਤਜ਼ਾਮ ਕੀਤਾ ਸੀ, ਕਿਉਂਕਿ ਉਹ ਉੱਥੇ ਬਹੁਤ ਅਮੀਰ ਵਿਅਕਤੀ ਸੀ।
33ਪਾਤਸ਼ਾਹ ਨੇ ਬਾਰਜ਼ਿੱਲਈ ਨੂੰ ਆਖਿਆ, “ਤੂੰ ਮੇਰੇ ਨਾਲ ਨਦੀ ਪਾਰ ਕਰ। ਤੁਸੀਂ ਮੇਰੇ ਨਾਲ ਯੇਰੂਸ਼ਲੇਮ ਵਿੱਚ ਰਹੋਗੇ, ਮੈਂ ਤੁਹਾਨੂੰ ਪਨਾਹ ਦਿਆਂਗਾ।”