17ਉਸ ਦਿਨ ਲੜਾਈ ਬਹੁਤ ਭਿਆਨਕ ਸੀ। ਦਾਵੀਦ ਦੇ ਬੰਦਿਆਂ ਨੇ ਅਬਨੇਰ ਅਤੇ ਇਸਰਾਏਲੀ ਦੇ ਬੰਦਿਆਂ ਨੂੰ ਹਾਰ ਦਿੱਤਾ।
18ਜ਼ੇਰੂਇਯਾਹ ਦੇ ਤਿੰਨ ਪੁੱਤਰ ਉੱਥੇ ਸਨ: ਯੋਆਬ, ਅਬੀਸ਼ਾਈ ਅਤੇ ਅਸਾਹੇਲ ਸਨ। ਅਸਾਹੇਲ ਜੰਗਲੀ ਹਿਰਨੀ ਦੀ ਤਰ੍ਹਾਂ ਫੁਰਤੀਲਾ ਸੀ।
19ਉਸਨੇ ਅਬਨੇਰ ਦਾ ਪਿੱਛਾ ਕੀਤਾ, ਜਦੋਂ ਉਹ ਉਸਦਾ ਪਿੱਛਾ ਕਰਦਾ ਸੀ ਨਾ ਤਾਂ ਸੱਜੇ ਨਾ ਖੱਬੇ ਮੁੜਿਆ।
20ਅਬਨੇਰ ਨੇ ਉਸ ਦੇ ਪਿੱਛੇ ਦੇਖਿਆ ਅਤੇ ਪੁੱਛਿਆ, “ਕੀ ਤੂੰ ਹੀ ਅਸਾਹੇਲ ਹੈ?” ਉਸਨੇ ਜਵਾਬ ਦਿੱਤਾ “ਜੀ ਹਾਂ।”
21ਤਦ ਅਬਨੇਰ ਨੇ ਉਸਨੂੰ ਆਖਿਆ, “ਸੱਜੇ ਜਾਂ ਖੱਬੇ ਪਾਸੇ ਮੁੜ ਜਾਹ ਅਤੇ ਨੌਜਵਾਨਾਂ ਵਿੱਚੋਂ ਇੱਕ ਨੂੰ ਫੜ ਅਤੇ ਉਸਦੇ ਹਥਿਆਰ ਲੁੱਟ ਲੈ।” ਪਰ ਅਸਾਹੇਲ ਨੇ ਉਸਦਾ ਪਿੱਛਾ ਕਰਨਾ ਨਾ ਛੱਡਿਆ।