2 ਸ਼ਮੁਏਲ 2

ਤਦ ਅਬਨੇਰ ਨੇ ਉਸਨੂੰ ਆਖਿਆ, “ਸੱਜੇ ਜਾਂ ਖੱਬੇ ਪਾਸੇ ਮੁੜ ਜਾਹ ਅਤੇ ਨੌਜਵਾਨਾਂ ਵਿੱਚੋਂ ਇੱਕ ਨੂੰ ਫੜ ਅਤੇ ਉਸਦੇ ਹਥਿਆਰ ਲੁੱਟ ਲੈ।” ਪਰ ਅਸਾਹੇਲ ਨੇ ਉਸਦਾ ਪਿੱਛਾ ਕਰਨਾ ਨਾ ਛੱਡਿਆ।

2 Samuel 2:21 (UKJV) And Abner said to him, Turn you aside to your right hand or to your left, and lay you hold on one of the young men, and take you his armour. But Asahel would not turn aside from following of him.

19ਉਸਨੇ ਅਬਨੇਰ ਦਾ ਪਿੱਛਾ ਕੀਤਾ, ਜਦੋਂ ਉਹ ਉਸਦਾ ਪਿੱਛਾ ਕਰਦਾ ਸੀ ਨਾ ਤਾਂ ਸੱਜੇ ਨਾ ਖੱਬੇ ਮੁੜਿਆ।

20ਅਬਨੇਰ ਨੇ ਉਸ ਦੇ ਪਿੱਛੇ ਦੇਖਿਆ ਅਤੇ ਪੁੱਛਿਆ, “ਕੀ ਤੂੰ ਹੀ ਅਸਾਹੇਲ ਹੈ?” ਉਸਨੇ ਜਵਾਬ ਦਿੱਤਾ “ਜੀ ਹਾਂ।”

21ਤਦ ਅਬਨੇਰ ਨੇ ਉਸਨੂੰ ਆਖਿਆ, “ਸੱਜੇ ਜਾਂ ਖੱਬੇ ਪਾਸੇ ਮੁੜ ਜਾਹ ਅਤੇ ਨੌਜਵਾਨਾਂ ਵਿੱਚੋਂ ਇੱਕ ਨੂੰ ਫੜ ਅਤੇ ਉਸਦੇ ਹਥਿਆਰ ਲੁੱਟ ਲੈ।” ਪਰ ਅਸਾਹੇਲ ਨੇ ਉਸਦਾ ਪਿੱਛਾ ਕਰਨਾ ਨਾ ਛੱਡਿਆ।

22ਅਬਨੇਰ ਨੇ ਅਸਾਹੇਲ ਨੂੰ ਚੇਤਾਵਨੀ ਦਿੱਤੀ, “ਮੇਰਾ ਪਿੱਛਾ ਕਰਨਾ ਛੱਡ ਦੇ! ਮੈਂ ਕਿਉਂ ਤੈਨੂੰ ਵੱਢ ਕੇ ਧਰਤੀ ਉੱਤੇ ਸੁੱਟਾਂ? ਫਿਰ ਮੈਂ ਤੇਰੇ ਭਰਾ ਯੋਆਬ ਨੂੰ ਕਿਵੇਂ ਮੂੰਹ ਵਿਖਾਵਾਂਗਾ?”

23ਪਰ ਅਸਾਹੇਲ ਨੇ ਪਿੱਛਾ ਛੱਡਣ ਤੋਂ ਇਨਕਾਰ ਕਰ ਦਿੱਤਾ; ਇਸ ਲਈ ਅਬਨੇਰ ਨੇ ਆਪਣੇ ਬਰਛੇ ਦਾ ਸਿਰ ਦੇ ਅਸਾਹੇਲ ਦੇ ਪੇਟ ਵਿੱਚ ਮਾਰਿਆ ਅਤੇ ਬਰਛਾ ਉਸਦੀ ਪਿੱਠ ਵਿੱਚੋਂ ਬਾਹਰ ਨਿਕਲ ਗਿਆ। ਉਹ ਉੱਥੇ ਡਿੱਗ ਗਿਆ ਅਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਅਤੇ ਹਰ ਇੱਕ ਆਦਮੀ ਰੁਕ ਜਾਂਦਾ ਸੀ ਜਦੋਂ ਉਹ ਉਸ ਥਾਂ ਤੇ ਆਉਂਦਾ ਸੀ ਜਿੱਥੇ ਅਸਾਹੇਲ ਡਿੱਗਿਆ ਸੀ ਅਤੇ ਮਰ ਪਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.