20ਅਬਨੇਰ ਨੇ ਉਸ ਦੇ ਪਿੱਛੇ ਦੇਖਿਆ ਅਤੇ ਪੁੱਛਿਆ, “ਕੀ ਤੂੰ ਹੀ ਅਸਾਹੇਲ ਹੈ?” ਉਸਨੇ ਜਵਾਬ ਦਿੱਤਾ “ਜੀ ਹਾਂ।”
21ਤਦ ਅਬਨੇਰ ਨੇ ਉਸਨੂੰ ਆਖਿਆ, “ਸੱਜੇ ਜਾਂ ਖੱਬੇ ਪਾਸੇ ਮੁੜ ਜਾਹ ਅਤੇ ਨੌਜਵਾਨਾਂ ਵਿੱਚੋਂ ਇੱਕ ਨੂੰ ਫੜ ਅਤੇ ਉਸਦੇ ਹਥਿਆਰ ਲੁੱਟ ਲੈ।” ਪਰ ਅਸਾਹੇਲ ਨੇ ਉਸਦਾ ਪਿੱਛਾ ਕਰਨਾ ਨਾ ਛੱਡਿਆ।
22ਅਬਨੇਰ ਨੇ ਅਸਾਹੇਲ ਨੂੰ ਚੇਤਾਵਨੀ ਦਿੱਤੀ, “ਮੇਰਾ ਪਿੱਛਾ ਕਰਨਾ ਛੱਡ ਦੇ! ਮੈਂ ਕਿਉਂ ਤੈਨੂੰ ਵੱਢ ਕੇ ਧਰਤੀ ਉੱਤੇ ਸੁੱਟਾਂ? ਫਿਰ ਮੈਂ ਤੇਰੇ ਭਰਾ ਯੋਆਬ ਨੂੰ ਕਿਵੇਂ ਮੂੰਹ ਵਿਖਾਵਾਂਗਾ?”
23ਪਰ ਅਸਾਹੇਲ ਨੇ ਪਿੱਛਾ ਛੱਡਣ ਤੋਂ ਇਨਕਾਰ ਕਰ ਦਿੱਤਾ; ਇਸ ਲਈ ਅਬਨੇਰ ਨੇ ਆਪਣੇ ਬਰਛੇ ਦਾ ਸਿਰ ਦੇ ਅਸਾਹੇਲ ਦੇ ਪੇਟ ਵਿੱਚ ਮਾਰਿਆ ਅਤੇ ਬਰਛਾ ਉਸਦੀ ਪਿੱਠ ਵਿੱਚੋਂ ਬਾਹਰ ਨਿਕਲ ਗਿਆ। ਉਹ ਉੱਥੇ ਡਿੱਗ ਗਿਆ ਅਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਅਤੇ ਹਰ ਇੱਕ ਆਦਮੀ ਰੁਕ ਜਾਂਦਾ ਸੀ ਜਦੋਂ ਉਹ ਉਸ ਥਾਂ ਤੇ ਆਉਂਦਾ ਸੀ ਜਿੱਥੇ ਅਸਾਹੇਲ ਡਿੱਗਿਆ ਸੀ ਅਤੇ ਮਰ ਪਿਆ ਸੀ।
24ਪਰ ਯੋਆਬ ਅਤੇ ਅਬੀਸ਼ਾਈ ਨੇ ਅਬਨੇਰ ਦਾ ਪਿੱਛਾ ਕੀਤਾ ਅਤੇ ਜਦੋਂ ਸੂਰਜ ਡੁੱਬ ਰਿਹਾ ਸੀ ਤਾਂ ਉਹ ਗਿਬਓਨ ਦੇ ਉਜਾੜ ਦੇ ਰਾਹ ਵਿੱਚ ਗਿਯਾਹ ਦੇ ਨੇੜੇ ਅੰਮਾਹ ਦੀ ਪਹਾੜੀ ਉੱਤੇ ਆਏ।