22ਅਬਨੇਰ ਨੇ ਅਸਾਹੇਲ ਨੂੰ ਚੇਤਾਵਨੀ ਦਿੱਤੀ, “ਮੇਰਾ ਪਿੱਛਾ ਕਰਨਾ ਛੱਡ ਦੇ! ਮੈਂ ਕਿਉਂ ਤੈਨੂੰ ਵੱਢ ਕੇ ਧਰਤੀ ਉੱਤੇ ਸੁੱਟਾਂ? ਫਿਰ ਮੈਂ ਤੇਰੇ ਭਰਾ ਯੋਆਬ ਨੂੰ ਕਿਵੇਂ ਮੂੰਹ ਵਿਖਾਵਾਂਗਾ?”
23ਪਰ ਅਸਾਹੇਲ ਨੇ ਪਿੱਛਾ ਛੱਡਣ ਤੋਂ ਇਨਕਾਰ ਕਰ ਦਿੱਤਾ; ਇਸ ਲਈ ਅਬਨੇਰ ਨੇ ਆਪਣੇ ਬਰਛੇ ਦਾ ਸਿਰ ਦੇ ਅਸਾਹੇਲ ਦੇ ਪੇਟ ਵਿੱਚ ਮਾਰਿਆ ਅਤੇ ਬਰਛਾ ਉਸਦੀ ਪਿੱਠ ਵਿੱਚੋਂ ਬਾਹਰ ਨਿਕਲ ਗਿਆ। ਉਹ ਉੱਥੇ ਡਿੱਗ ਗਿਆ ਅਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਅਤੇ ਹਰ ਇੱਕ ਆਦਮੀ ਰੁਕ ਜਾਂਦਾ ਸੀ ਜਦੋਂ ਉਹ ਉਸ ਥਾਂ ਤੇ ਆਉਂਦਾ ਸੀ ਜਿੱਥੇ ਅਸਾਹੇਲ ਡਿੱਗਿਆ ਸੀ ਅਤੇ ਮਰ ਪਿਆ ਸੀ।
24ਪਰ ਯੋਆਬ ਅਤੇ ਅਬੀਸ਼ਾਈ ਨੇ ਅਬਨੇਰ ਦਾ ਪਿੱਛਾ ਕੀਤਾ ਅਤੇ ਜਦੋਂ ਸੂਰਜ ਡੁੱਬ ਰਿਹਾ ਸੀ ਤਾਂ ਉਹ ਗਿਬਓਨ ਦੇ ਉਜਾੜ ਦੇ ਰਾਹ ਵਿੱਚ ਗਿਯਾਹ ਦੇ ਨੇੜੇ ਅੰਮਾਹ ਦੀ ਪਹਾੜੀ ਉੱਤੇ ਆਏ।
25ਫਿਰ ਬਿਨਯਾਮੀਨ ਦੇ ਆਦਮੀ ਅਬਨੇਰ ਦੇ ਪਿੱਛੇ ਇਕੱਠੇ ਹੋਏ। ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਸਮੂਹ ਵਿੱਚ ਬਣਾਇਆ ਅਤੇ ਇੱਕ ਪਹਾੜੀ ਦੀ ਸਿਖਰ ਤੇ ਖੜ੍ਹੇ ਹੋ ਗਏ।
26ਅਬਨੇਰ ਨੇ ਯੋਆਬ ਨੂੰ ਸੱਦ ਕੇ ਆਖਿਆ, “ਕੀ ਤਲਵਾਰ ਸਦਾ ਤਬਾਹੀ ਕਰਦੀ ਰਹੇਗੀ? ਕੀ ਤੁਹਾਨੂੰ ਇਹ ਨਹੀਂ ਪਤਾ ਕਿ ਇਹ ਕੁੜੱਤਣ ਵਿੱਚ ਖਤਮ ਹੋਵੇਗਾ? ਕਦੋਂ ਤੱਕ ਤੂੰ ਲੋਕਾਂ ਨੂੰ ਆਪਣੇ ਭਰਾਵਾਂ ਦਾ ਪਿੱਛਾ ਕਰਨ ਤੋਂ ਨਾ ਰੋਕੇਗਾ?”