2 ਸ਼ਮੁਏਲ 2

ਅਬਨੇਰ ਨੇ ਯੋਆਬ ਨੂੰ ਸੱਦ ਕੇ ਆਖਿਆ, “ਕੀ ਤਲਵਾਰ ਸਦਾ ਤਬਾਹੀ ਕਰਦੀ ਰਹੇਗੀ? ਕੀ ਤੁਹਾਨੂੰ ਇਹ ਨਹੀਂ ਪਤਾ ਕਿ ਇਹ ਕੁੜੱਤਣ ਵਿੱਚ ਖਤਮ ਹੋਵੇਗਾ? ਕਦੋਂ ਤੱਕ ਤੂੰ ਲੋਕਾਂ ਨੂੰ ਆਪਣੇ ਭਰਾਵਾਂ ਦਾ ਪਿੱਛਾ ਕਰਨ ਤੋਂ ਨਾ ਰੋਕੇਗਾ?”

2 Samuel 2:26 (UKJV) Then Abner called to Joab, and said, Shall the sword devour for ever? know you not that it will be bitterness in the latter end? how long shall it be then, before you bid the people return from following their brethren?

24ਪਰ ਯੋਆਬ ਅਤੇ ਅਬੀਸ਼ਾਈ ਨੇ ਅਬਨੇਰ ਦਾ ਪਿੱਛਾ ਕੀਤਾ ਅਤੇ ਜਦੋਂ ਸੂਰਜ ਡੁੱਬ ਰਿਹਾ ਸੀ ਤਾਂ ਉਹ ਗਿਬਓਨ ਦੇ ਉਜਾੜ ਦੇ ਰਾਹ ਵਿੱਚ ਗਿਯਾਹ ਦੇ ਨੇੜੇ ਅੰਮਾਹ ਦੀ ਪਹਾੜੀ ਉੱਤੇ ਆਏ।

25ਫਿਰ ਬਿਨਯਾਮੀਨ ਦੇ ਆਦਮੀ ਅਬਨੇਰ ਦੇ ਪਿੱਛੇ ਇਕੱਠੇ ਹੋਏ। ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਸਮੂਹ ਵਿੱਚ ਬਣਾਇਆ ਅਤੇ ਇੱਕ ਪਹਾੜੀ ਦੀ ਸਿਖਰ ਤੇ ਖੜ੍ਹੇ ਹੋ ਗਏ।

26ਅਬਨੇਰ ਨੇ ਯੋਆਬ ਨੂੰ ਸੱਦ ਕੇ ਆਖਿਆ, “ਕੀ ਤਲਵਾਰ ਸਦਾ ਤਬਾਹੀ ਕਰਦੀ ਰਹੇਗੀ? ਕੀ ਤੁਹਾਨੂੰ ਇਹ ਨਹੀਂ ਪਤਾ ਕਿ ਇਹ ਕੁੜੱਤਣ ਵਿੱਚ ਖਤਮ ਹੋਵੇਗਾ? ਕਦੋਂ ਤੱਕ ਤੂੰ ਲੋਕਾਂ ਨੂੰ ਆਪਣੇ ਭਰਾਵਾਂ ਦਾ ਪਿੱਛਾ ਕਰਨ ਤੋਂ ਨਾ ਰੋਕੇਗਾ?”

27ਯੋਆਬ ਨੇ ਉੱਤਰ ਦਿੱਤਾ, “ਜਿਉਂਦੇ ਪਰਮੇਸ਼ਵਰ ਦੀ ਸਹੁੰ, ਜੇਕਰ ਤੂੰ ਨਾ ਬੋਲਿਆ ਹੁੰਦਾ, ਤਾਂ ਮਨੁੱਖ ਸਵੇਰ ਤੋਂ ਹੀ ਉਨ੍ਹਾਂ ਦਾ ਪਿੱਛਾ ਕਰਨਾ ਛੱਡ ਕੇ ਮੁੜ ਜਾਂਦੇ।”

28ਇਸ ਲਈ ਯੋਆਬ ਨੇ ਤੁਰ੍ਹੀ ਵਜਾਈ ਅਤੇ ਸਾਰੀ ਫ਼ੌਜ ਰੁਕ ਗਈ। ਉਨ੍ਹਾਂ ਨੇ ਹੁਣ ਇਸਰਾਏਲ ਦਾ ਪਿੱਛਾ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਨੇ ਹੋਰ ਲੜਾਈ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.