2 ਸ਼ਮੁਏਲ 2

ਜ਼ੇਰੂਇਯਾਹ ਦੇ ਤਿੰਨ ਪੁੱਤਰ ਉੱਥੇ ਸਨ: ਯੋਆਬ, ਅਬੀਸ਼ਾਈ ਅਤੇ ਅਸਾਹੇਲ ਸਨ। ਅਸਾਹੇਲ ਜੰਗਲੀ ਹਿਰਨੀ ਦੀ ਤਰ੍ਹਾਂ ਫੁਰਤੀਲਾ ਸੀ।

2 Samuel 2:18 (UKJV) And there were three sons of Zeruiah there, Joab, and Abishai, and Asahel: and Asahel was as light of foot as a wild roe.

16ਤਦ ਹਰੇਕ ਨੇ ਆਪਣੇ ਵਿਰੋਧੀ ਦਾ ਸਿਰ ਫੜ ਲਿਆ ਅਤੇ ਆਪਣਾ ਖੰਜਰ ਉਸ ਦੇ ਵਿਰੋਧੀ ਦੇ ਵੱਖੀ ਵਿੱਚ ਧੱਸ ਦਿੱਤਾ, ਅਤੇ ਉਹ ਇਕੱਠੇ ਡਿੱਗ ਪਏ। ਇਸ ਲਈ ਗਿਬਓਨ ਵਿੱਚ ਉਸ ਥਾਂ ਨੂੰ ਹੇਲਕਾਥ ਹਜ਼ੂਰੀਮ ਕਿਹਾ ਜਾਂਦਾ ਸੀ।

17ਉਸ ਦਿਨ ਲੜਾਈ ਬਹੁਤ ਭਿਆਨਕ ਸੀ। ਦਾਵੀਦ ਦੇ ਬੰਦਿਆਂ ਨੇ ਅਬਨੇਰ ਅਤੇ ਇਸਰਾਏਲੀ ਦੇ ਬੰਦਿਆਂ ਨੂੰ ਹਾਰ ਦਿੱਤਾ।

18ਜ਼ੇਰੂਇਯਾਹ ਦੇ ਤਿੰਨ ਪੁੱਤਰ ਉੱਥੇ ਸਨ: ਯੋਆਬ, ਅਬੀਸ਼ਾਈ ਅਤੇ ਅਸਾਹੇਲ ਸਨ। ਅਸਾਹੇਲ ਜੰਗਲੀ ਹਿਰਨੀ ਦੀ ਤਰ੍ਹਾਂ ਫੁਰਤੀਲਾ ਸੀ।

19ਉਸਨੇ ਅਬਨੇਰ ਦਾ ਪਿੱਛਾ ਕੀਤਾ, ਜਦੋਂ ਉਹ ਉਸਦਾ ਪਿੱਛਾ ਕਰਦਾ ਸੀ ਨਾ ਤਾਂ ਸੱਜੇ ਨਾ ਖੱਬੇ ਮੁੜਿਆ।

20ਅਬਨੇਰ ਨੇ ਉਸ ਦੇ ਪਿੱਛੇ ਦੇਖਿਆ ਅਤੇ ਪੁੱਛਿਆ, “ਕੀ ਤੂੰ ਹੀ ਅਸਾਹੇਲ ਹੈ?” ਉਸਨੇ ਜਵਾਬ ਦਿੱਤਾ “ਜੀ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.