28ਇਸ ਲਈ ਯੋਆਬ ਨੇ ਤੁਰ੍ਹੀ ਵਜਾਈ ਅਤੇ ਸਾਰੀ ਫ਼ੌਜ ਰੁਕ ਗਈ। ਉਨ੍ਹਾਂ ਨੇ ਹੁਣ ਇਸਰਾਏਲ ਦਾ ਪਿੱਛਾ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਨੇ ਹੋਰ ਲੜਾਈ ਕੀਤੀ।
29ਉਸ ਸਾਰੀ ਰਾਤ ਅਬਨੇਰ ਅਤੇ ਉਸਦੇ ਆਦਮੀ ਅਰਾਬਾਹ ਵਿੱਚੋਂ ਲੰਘੇ। ਉਨ੍ਹਾਂ ਨੇ ਯਰਦਨ ਪਾਰ ਕੀਤਾ, ਸਵੇਰ ਦੇ ਸਮੇਂ ਤੋਂ ਚੱਲ ਕੇ ਮਾਹਾਨਾਇਮ ਵਿੱਚ ਆਏ।
30ਫਿਰ ਯੋਆਬ ਨੇ ਅਬਨੇਰ ਦਾ ਪਿੱਛਾ ਕਰਨਾ ਬੰਦ ਕਰ ਦਿੱਤਾ ਅਤੇ ਸਾਰੀ ਫ਼ੌਜ ਨੂੰ ਇਕੱਠਾ ਕੀਤਾ। ਤਦ ਉਸਨੇ ਵੇਖਿਆ ਕਿ ਦਾਵੀਦ ਦੇ ਬੰਦਿਆਂ ਵਿੱਚੋਂ ਉੱਨੀ ਮਨੁੱਖ ਨਾ ਲੱਭੇ ਅਤੇ ਅਸਾਹੇਲ ਵੀ ਨਾ ਲੱਭਿਆ।
31ਪਰ ਦਾਵੀਦ ਦੇ ਬੰਦਿਆਂ ਨੇ ਅਬਨੇਰ ਦੇ ਨਾਲ ਦੇ ਤਿੰਨ ਸੌ ਸੱਠ ਬਿਨਯਾਮੀਨਾਂ ਨੂੰ ਮਾਰ ਦਿੱਤਾ ਸੀ।
32ਉਨ੍ਹਾਂ ਨੇ ਅਸਾਹੇਲ ਨੂੰ ਲੈ ਕੇ ਬੈਤਲਹਮ ਵਿੱਚ ਉਸਦੇ ਪਿਤਾ ਦੀ ਕਬਰ ਵਿੱਚ ਦਫ਼ਨਾਇਆ। ਤਦ ਯੋਆਬ ਅਤੇ ਉਸਦੇ ਆਦਮੀਆਂ ਨੇ ਸਾਰੀ ਰਾਤ ਕੂਚ ਕੀਤਾ ਅਤੇ ਦਿਨ ਚੜ੍ਹਦੇ ਹੀ ਹੇਬਰੋਨ ਪਹੁੰਚ ਗਏ।