2 ਸ਼ਮੁਏਲ 2

ਉਸ ਸਾਰੀ ਰਾਤ ਅਬਨੇਰ ਅਤੇ ਉਸਦੇ ਆਦਮੀ ਅਰਾਬਾਹ ਵਿੱਚੋਂ ਲੰਘੇ। ਉਨ੍ਹਾਂ ਨੇ ਯਰਦਨ ਪਾਰ ਕੀਤਾ, ਸਵੇਰ ਦੇ ਸਮੇਂ ਤੋਂ ਚੱਲ ਕੇ ਮਾਹਾਨਾਇਮ ਵਿੱਚ ਆਏ।

2 Samuel 2:29 (UKJV) And Abner and his men walked all that night through the plain, and passed over Jordan, and went through all Bithron, and they came to Mahanaim.

27ਯੋਆਬ ਨੇ ਉੱਤਰ ਦਿੱਤਾ, “ਜਿਉਂਦੇ ਪਰਮੇਸ਼ਵਰ ਦੀ ਸਹੁੰ, ਜੇਕਰ ਤੂੰ ਨਾ ਬੋਲਿਆ ਹੁੰਦਾ, ਤਾਂ ਮਨੁੱਖ ਸਵੇਰ ਤੋਂ ਹੀ ਉਨ੍ਹਾਂ ਦਾ ਪਿੱਛਾ ਕਰਨਾ ਛੱਡ ਕੇ ਮੁੜ ਜਾਂਦੇ।”

28ਇਸ ਲਈ ਯੋਆਬ ਨੇ ਤੁਰ੍ਹੀ ਵਜਾਈ ਅਤੇ ਸਾਰੀ ਫ਼ੌਜ ਰੁਕ ਗਈ। ਉਨ੍ਹਾਂ ਨੇ ਹੁਣ ਇਸਰਾਏਲ ਦਾ ਪਿੱਛਾ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਨੇ ਹੋਰ ਲੜਾਈ ਕੀਤੀ।

29ਉਸ ਸਾਰੀ ਰਾਤ ਅਬਨੇਰ ਅਤੇ ਉਸਦੇ ਆਦਮੀ ਅਰਾਬਾਹ ਵਿੱਚੋਂ ਲੰਘੇ। ਉਨ੍ਹਾਂ ਨੇ ਯਰਦਨ ਪਾਰ ਕੀਤਾ, ਸਵੇਰ ਦੇ ਸਮੇਂ ਤੋਂ ਚੱਲ ਕੇ ਮਾਹਾਨਾਇਮ ਵਿੱਚ ਆਏ।

30ਫਿਰ ਯੋਆਬ ਨੇ ਅਬਨੇਰ ਦਾ ਪਿੱਛਾ ਕਰਨਾ ਬੰਦ ਕਰ ਦਿੱਤਾ ਅਤੇ ਸਾਰੀ ਫ਼ੌਜ ਨੂੰ ਇਕੱਠਾ ਕੀਤਾ। ਤਦ ਉਸਨੇ ਵੇਖਿਆ ਕਿ ਦਾਵੀਦ ਦੇ ਬੰਦਿਆਂ ਵਿੱਚੋਂ ਉੱਨੀ ਮਨੁੱਖ ਨਾ ਲੱਭੇ ਅਤੇ ਅਸਾਹੇਲ ਵੀ ਨਾ ਲੱਭਿਆ।

31ਪਰ ਦਾਵੀਦ ਦੇ ਬੰਦਿਆਂ ਨੇ ਅਬਨੇਰ ਦੇ ਨਾਲ ਦੇ ਤਿੰਨ ਸੌ ਸੱਠ ਬਿਨਯਾਮੀਨਾਂ ਨੂੰ ਮਾਰ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.