2 ਸ਼ਮੁਏਲ 2

ਉਨ੍ਹਾਂ ਨੇ ਅਸਾਹੇਲ ਨੂੰ ਲੈ ਕੇ ਬੈਤਲਹਮ ਵਿੱਚ ਉਸਦੇ ਪਿਤਾ ਦੀ ਕਬਰ ਵਿੱਚ ਦਫ਼ਨਾਇਆ। ਤਦ ਯੋਆਬ ਅਤੇ ਉਸਦੇ ਆਦਮੀਆਂ ਨੇ ਸਾਰੀ ਰਾਤ ਕੂਚ ਕੀਤਾ ਅਤੇ ਦਿਨ ਚੜ੍ਹਦੇ ਹੀ ਹੇਬਰੋਨ ਪਹੁੰਚ ਗਏ।

2 Samuel 2:32 (UKJV) And they took up Asahel, and buried him in the tomb of his father, which was in Bethlehem. And Joab and his men went all night, and they came to Hebron at break of day.

30ਫਿਰ ਯੋਆਬ ਨੇ ਅਬਨੇਰ ਦਾ ਪਿੱਛਾ ਕਰਨਾ ਬੰਦ ਕਰ ਦਿੱਤਾ ਅਤੇ ਸਾਰੀ ਫ਼ੌਜ ਨੂੰ ਇਕੱਠਾ ਕੀਤਾ। ਤਦ ਉਸਨੇ ਵੇਖਿਆ ਕਿ ਦਾਵੀਦ ਦੇ ਬੰਦਿਆਂ ਵਿੱਚੋਂ ਉੱਨੀ ਮਨੁੱਖ ਨਾ ਲੱਭੇ ਅਤੇ ਅਸਾਹੇਲ ਵੀ ਨਾ ਲੱਭਿਆ।

31ਪਰ ਦਾਵੀਦ ਦੇ ਬੰਦਿਆਂ ਨੇ ਅਬਨੇਰ ਦੇ ਨਾਲ ਦੇ ਤਿੰਨ ਸੌ ਸੱਠ ਬਿਨਯਾਮੀਨਾਂ ਨੂੰ ਮਾਰ ਦਿੱਤਾ ਸੀ।

32ਉਨ੍ਹਾਂ ਨੇ ਅਸਾਹੇਲ ਨੂੰ ਲੈ ਕੇ ਬੈਤਲਹਮ ਵਿੱਚ ਉਸਦੇ ਪਿਤਾ ਦੀ ਕਬਰ ਵਿੱਚ ਦਫ਼ਨਾਇਆ। ਤਦ ਯੋਆਬ ਅਤੇ ਉਸਦੇ ਆਦਮੀਆਂ ਨੇ ਸਾਰੀ ਰਾਤ ਕੂਚ ਕੀਤਾ ਅਤੇ ਦਿਨ ਚੜ੍ਹਦੇ ਹੀ ਹੇਬਰੋਨ ਪਹੁੰਚ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.