2 ਸ਼ਮੁਏਲ 20

ਅਜਿਹਾ ਨਹੀਂ ਹੈ। ਇਫ਼ਰਾਈਮ ਦੇ ਪਹਾੜੀ ਦੇਸ਼ ਤੋਂ ਬਿਕਰੀ ਦੇ ਪੁੱਤਰ ਸ਼ੀਬਾ ਨਾਮ ਦੇ ਇੱਕ ਆਦਮੀ ਨੇ ਦਾਵੀਦ ਪਾਤਸ਼ਾਹ ਦੇ ਵਿਰੁੱਧ ਹੱਥ ਚੁੱਕਿਆ ਹੈ। ਇਸ ਲਈ ਉਸ ਆਦਮੀ ਨੂੰ ਮੇਰੇ ਹੱਥ ਸੌਂਪ ਦਿਓ, ਅਤੇ ਮੈਂ ਸ਼ਹਿਰ ਤੋਂ ਵਾਪਸ ਚਲਾ ਜਾਵਾਂਗਾ।” ਉਸ ਔਰਤ ਨੇ ਯੋਆਬ ਨੂੰ ਕਿਹਾ, “ਉਸ ਦਾ ਸਿਰ ਕੰਧ ਤੋਂ ਤੇਰੇ ਵੱਲ ਸੁੱਟਿਆ ਜਾਵੇਗਾ।”

2 Samuel 20:21 (UKJV) The matter is not so: but a man of mount Ephraim, Sheba the son of Bichri by name, has lifted up his hand against the king, even against David: deliver him only, and I will depart from the city. And the woman said unto Joab, Behold, his head shall be thrown to you over the wall.

19ਅਸੀਂ ਇਸਰਾਏਲ ਵਿੱਚ ਸ਼ਾਂਤੀਪੂਰਨ ਅਤੇ ਵਫ਼ਾਦਾਰ ਹਾਂ। ਤੁਸੀਂ ਇੱਕ ਅਜਿਹੇ ਸ਼ਹਿਰ ਨੂੰ ਤਬਾਹ ਕਰਨਾ ਚਾਹੁੰਦੇ ਹੋ ਜੋ ਇਸਰਾਏਲ ਵਿੱਚ ਮਾਂ ਹੈ। ਤੂੰ ਯਾਹਵੇਹ ਦੀ ਵਿਰਾਸਤ ਨੂੰ ਕਿਉਂ ਨਿਗਲਣਾ ਚਾਹੁੰਦਾ ਹੈ?”

20ਯੋਆਬ ਨੇ ਉੱਤਰ ਦਿੱਤਾ, “ਇਹ ਗੱਲ ਮੇਰੇ ਤੋਂ ਦੂਰ ਹੋਵੇ! ਇਹ ਮੇਰੇ ਤੋਂ ਦੂਰ ਹੋਵੇ ਕਿ ਮੈਂ ਨਿਗਲਾਂ ਜਾਂ ਨਾਸ ਕਰਾਂ!

21ਅਜਿਹਾ ਨਹੀਂ ਹੈ। ਇਫ਼ਰਾਈਮ ਦੇ ਪਹਾੜੀ ਦੇਸ਼ ਤੋਂ ਬਿਕਰੀ ਦੇ ਪੁੱਤਰ ਸ਼ੀਬਾ ਨਾਮ ਦੇ ਇੱਕ ਆਦਮੀ ਨੇ ਦਾਵੀਦ ਪਾਤਸ਼ਾਹ ਦੇ ਵਿਰੁੱਧ ਹੱਥ ਚੁੱਕਿਆ ਹੈ। ਇਸ ਲਈ ਉਸ ਆਦਮੀ ਨੂੰ ਮੇਰੇ ਹੱਥ ਸੌਂਪ ਦਿਓ, ਅਤੇ ਮੈਂ ਸ਼ਹਿਰ ਤੋਂ ਵਾਪਸ ਚਲਾ ਜਾਵਾਂਗਾ।” ਉਸ ਔਰਤ ਨੇ ਯੋਆਬ ਨੂੰ ਕਿਹਾ, “ਉਸ ਦਾ ਸਿਰ ਕੰਧ ਤੋਂ ਤੇਰੇ ਵੱਲ ਸੁੱਟਿਆ ਜਾਵੇਗਾ।”

22ਤਦ ਉਹ ਔਰਤ ਆਪਣੀ ਸਿਆਣੀ ਸਲਾਹ ਨਾਲ ਸਾਰੇ ਲੋਕਾਂ ਕੋਲ ਗਈ ਅਤੇ ਉਨ੍ਹਾਂ ਨੇ ਬਿਕਰੀ ਦੇ ਪੁੱਤਰ ਸ਼ੀਬਾ ਦਾ ਸਿਰ ਵੱਢ ਕੇ ਯੋਆਬ ਵੱਲ ਸੁੱਟ ਦਿੱਤਾ। ਇਸ ਲਈ ਉਸਨੇ ਤੁਰ੍ਹੀ ਵਜਾਈ, ਅਤੇ ਉਸਦੇ ਆਦਮੀ ਸ਼ਹਿਰ ਤੋਂ ਉੱਠ ਕੇ ਚਲੇ ਗਏ, ਹਰ ਇੱਕ ਆਪਣੇ ਘਰ ਨੂੰ ਮੁੜ ਗਿਆ ਅਤੇ ਯੋਆਬ ਯੇਰੂਸ਼ਲੇਮ ਵਿੱਚ ਰਾਜੇ ਕੋਲ ਵਾਪਸ ਚਲਾ ਗਿਆ।

23ਯੋਆਬ ਇਸਰਾਏਲ ਦੀ ਸਾਰੀ ਸੈਨਾ ਉੱਤੇ ਸੀ; ਯਹੋਯਾਦਾ ਦਾ ਪੁੱਤਰ ਬਨਾਯਾਹ ਕਰੇਥੀਆਂ ਅਤੇ ਪਲੇਥੀਆਂ ਉੱਤੇ ਪ੍ਰਧਾਨ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.