17ਉਹ ਉਸ ਦੇ ਕੋਲ ਗਿਆ ਅਤੇ ਉਸ ਨੇ ਪੁੱਛਿਆ, ਕੀ ਤੂੰ ਯੋਆਬ ਹੈ? ਉਸਨੇ ਜਵਾਬ ਦਿੱਤਾ, “ਮੈਂ ਹਾਂ।” ਉਸ ਨੇ ਕਿਹਾ, “ਆਪਣੀ ਦਾਸੀ ਦੀ ਗੱਲ ਸੁਣ ਲੈ।” ਉਸਨੇ ਕਿਹਾ “ਮੈਂ ਸੁਣ ਰਿਹਾ ਹਾਂ।”
18ਉਸਨੇ ਆਖਿਆ, “ਪਿੱਛਲੇ ਸਮੇਂ ਵਿੱਚ ਉਹ ਕਹਿੰਦੇ ਹੁੰਦੇ ਸਨ, ‘ਉਹ ਜ਼ਰੂਰ ਹਾਬਲ ਤੋਂ ਸਲਾਹ ਪੁੱਛਣਗੇ,’ ਅਤੇ ਇਸ ਤਰ੍ਹਾਂ ਉਹ ਕੰਮ ਨੂੰ ਮੁਕਾਉਂਦੇ ਸਨ।
19ਅਸੀਂ ਇਸਰਾਏਲ ਵਿੱਚ ਸ਼ਾਂਤੀਪੂਰਨ ਅਤੇ ਵਫ਼ਾਦਾਰ ਹਾਂ। ਤੁਸੀਂ ਇੱਕ ਅਜਿਹੇ ਸ਼ਹਿਰ ਨੂੰ ਤਬਾਹ ਕਰਨਾ ਚਾਹੁੰਦੇ ਹੋ ਜੋ ਇਸਰਾਏਲ ਵਿੱਚ ਮਾਂ ਹੈ। ਤੂੰ ਯਾਹਵੇਹ ਦੀ ਵਿਰਾਸਤ ਨੂੰ ਕਿਉਂ ਨਿਗਲਣਾ ਚਾਹੁੰਦਾ ਹੈ?”
20ਯੋਆਬ ਨੇ ਉੱਤਰ ਦਿੱਤਾ, “ਇਹ ਗੱਲ ਮੇਰੇ ਤੋਂ ਦੂਰ ਹੋਵੇ! ਇਹ ਮੇਰੇ ਤੋਂ ਦੂਰ ਹੋਵੇ ਕਿ ਮੈਂ ਨਿਗਲਾਂ ਜਾਂ ਨਾਸ ਕਰਾਂ!
21ਅਜਿਹਾ ਨਹੀਂ ਹੈ। ਇਫ਼ਰਾਈਮ ਦੇ ਪਹਾੜੀ ਦੇਸ਼ ਤੋਂ ਬਿਕਰੀ ਦੇ ਪੁੱਤਰ ਸ਼ੀਬਾ ਨਾਮ ਦੇ ਇੱਕ ਆਦਮੀ ਨੇ ਦਾਵੀਦ ਪਾਤਸ਼ਾਹ ਦੇ ਵਿਰੁੱਧ ਹੱਥ ਚੁੱਕਿਆ ਹੈ। ਇਸ ਲਈ ਉਸ ਆਦਮੀ ਨੂੰ ਮੇਰੇ ਹੱਥ ਸੌਂਪ ਦਿਓ, ਅਤੇ ਮੈਂ ਸ਼ਹਿਰ ਤੋਂ ਵਾਪਸ ਚਲਾ ਜਾਵਾਂਗਾ।” ਉਸ ਔਰਤ ਨੇ ਯੋਆਬ ਨੂੰ ਕਿਹਾ, “ਉਸ ਦਾ ਸਿਰ ਕੰਧ ਤੋਂ ਤੇਰੇ ਵੱਲ ਸੁੱਟਿਆ ਜਾਵੇਗਾ।”