2 ਸ਼ਮੁਏਲ 20

ਉਹ ਉਸ ਦੇ ਕੋਲ ਗਿਆ ਅਤੇ ਉਸ ਨੇ ਪੁੱਛਿਆ, ਕੀ ਤੂੰ ਯੋਆਬ ਹੈ? ਉਸਨੇ ਜਵਾਬ ਦਿੱਤਾ, “ਮੈਂ ਹਾਂ।” ਉਸ ਨੇ ਕਿਹਾ, “ਆਪਣੀ ਦਾਸੀ ਦੀ ਗੱਲ ਸੁਣ ਲੈ।” ਉਸਨੇ ਕਿਹਾ “ਮੈਂ ਸੁਣ ਰਿਹਾ ਹਾਂ।”

2 Samuel 20:17 (UKJV) And when he was come near unto her, the woman said, Are you Joab? And he answered, I am he. Then she said unto him, Hear the words of yours handmaid. And he answered, I do hear.

15ਯੋਆਬ ਦੇ ਨਾਲ ਸਾਰੀਆਂ ਫ਼ੌਜਾਂ ਨੇ ਆਬੇਲ ਬੈਥ ਮਾਕਾਹ ਵਿੱਚ ਸ਼ੀਬਾ ਨੂੰ ਘੇਰ ਲਿਆ। ਉਨ੍ਹਾਂ ਨੇ ਸ਼ਹਿਰ ਤੱਕ ਇੱਕ ਘੇਰਾਬੰਦੀ ਵਾਲੀ ਕੰਧ ਬਣਾਈ, ਅਤੇ ਇਹ ਬਾਹਰੀ ਕਿਲ੍ਹੇ ਦੇ ਵਿਰੁੱਧ ਖੜ੍ਹੀ ਸੀ। ਸਭ ਲੋਕ ਜੋ ਯੋਆਬ ਦੇ ਸਨ ਸੋ ਕੰਧ ਨੂੰ ਢਾਉਣ ਦਾ ਜਤਨ ਕਰਦੇ ਸਨ।

16ਸ਼ਹਿਰ ਵਿੱਚੋਂ ਇੱਕ ਸਿਆਣੀ ਔਰਤ ਨੇ ਉੱਚੀ-ਉੱਚੀ ਚੀਕ ਆਖਿਆ, “ਸੁਣੋ! ਸੁਣੋ! ਯੋਆਬ ਨੂੰ ਇੱਥੇ ਆਉਣ ਲਈ ਕਹੋ ਤਾਂ ਜੋ ਮੈਂ ਉਸ ਨਾਲ ਗੱਲ ਕਰ ਸਕਾਂ।”

17ਉਹ ਉਸ ਦੇ ਕੋਲ ਗਿਆ ਅਤੇ ਉਸ ਨੇ ਪੁੱਛਿਆ, ਕੀ ਤੂੰ ਯੋਆਬ ਹੈ? ਉਸਨੇ ਜਵਾਬ ਦਿੱਤਾ, “ਮੈਂ ਹਾਂ।” ਉਸ ਨੇ ਕਿਹਾ, “ਆਪਣੀ ਦਾਸੀ ਦੀ ਗੱਲ ਸੁਣ ਲੈ।” ਉਸਨੇ ਕਿਹਾ “ਮੈਂ ਸੁਣ ਰਿਹਾ ਹਾਂ।”

18ਉਸਨੇ ਆਖਿਆ, “ਪਿੱਛਲੇ ਸਮੇਂ ਵਿੱਚ ਉਹ ਕਹਿੰਦੇ ਹੁੰਦੇ ਸਨ, ‘ਉਹ ਜ਼ਰੂਰ ਹਾਬਲ ਤੋਂ ਸਲਾਹ ਪੁੱਛਣਗੇ,’ ਅਤੇ ਇਸ ਤਰ੍ਹਾਂ ਉਹ ਕੰਮ ਨੂੰ ਮੁਕਾਉਂਦੇ ਸਨ।

19ਅਸੀਂ ਇਸਰਾਏਲ ਵਿੱਚ ਸ਼ਾਂਤੀਪੂਰਨ ਅਤੇ ਵਫ਼ਾਦਾਰ ਹਾਂ। ਤੁਸੀਂ ਇੱਕ ਅਜਿਹੇ ਸ਼ਹਿਰ ਨੂੰ ਤਬਾਹ ਕਰਨਾ ਚਾਹੁੰਦੇ ਹੋ ਜੋ ਇਸਰਾਏਲ ਵਿੱਚ ਮਾਂ ਹੈ। ਤੂੰ ਯਾਹਵੇਹ ਦੀ ਵਿਰਾਸਤ ਨੂੰ ਕਿਉਂ ਨਿਗਲਣਾ ਚਾਹੁੰਦਾ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.