2 ਸ਼ਮੁਏਲ 20

ਸ਼ਹਿਰ ਵਿੱਚੋਂ ਇੱਕ ਸਿਆਣੀ ਔਰਤ ਨੇ ਉੱਚੀ-ਉੱਚੀ ਚੀਕ ਆਖਿਆ, “ਸੁਣੋ! ਸੁਣੋ! ਯੋਆਬ ਨੂੰ ਇੱਥੇ ਆਉਣ ਲਈ ਕਹੋ ਤਾਂ ਜੋ ਮੈਂ ਉਸ ਨਾਲ ਗੱਲ ਕਰ ਸਕਾਂ।”

2 Samuel 20:16 (UKJV) Then cried a wise woman out of the city, Hear, hear; say, I pray you, unto Joab, Come near here, that I may speak with you.

14ਸ਼ੀਬਾ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਦੀ ਲੰਘ ਕੇ ਹਾਬਲ ਬੈਥ ਮਾਕਾਹ ਤੱਕ ਅਤੇ ਬਿਕਰੀਆਂ ਦੇ ਸਾਰੇ ਇਲਾਕੇ ਵਿੱਚੋਂ ਦੀ ਲੰਘਿਆ, ਜੋ ਇਕੱਠੇ ਹੋਏ ਅਤੇ ਉਸ ਦਾ ਪਿੱਛਾ ਕੀਤਾ।

15ਯੋਆਬ ਦੇ ਨਾਲ ਸਾਰੀਆਂ ਫ਼ੌਜਾਂ ਨੇ ਆਬੇਲ ਬੈਥ ਮਾਕਾਹ ਵਿੱਚ ਸ਼ੀਬਾ ਨੂੰ ਘੇਰ ਲਿਆ। ਉਨ੍ਹਾਂ ਨੇ ਸ਼ਹਿਰ ਤੱਕ ਇੱਕ ਘੇਰਾਬੰਦੀ ਵਾਲੀ ਕੰਧ ਬਣਾਈ, ਅਤੇ ਇਹ ਬਾਹਰੀ ਕਿਲ੍ਹੇ ਦੇ ਵਿਰੁੱਧ ਖੜ੍ਹੀ ਸੀ। ਸਭ ਲੋਕ ਜੋ ਯੋਆਬ ਦੇ ਸਨ ਸੋ ਕੰਧ ਨੂੰ ਢਾਉਣ ਦਾ ਜਤਨ ਕਰਦੇ ਸਨ।

16ਸ਼ਹਿਰ ਵਿੱਚੋਂ ਇੱਕ ਸਿਆਣੀ ਔਰਤ ਨੇ ਉੱਚੀ-ਉੱਚੀ ਚੀਕ ਆਖਿਆ, “ਸੁਣੋ! ਸੁਣੋ! ਯੋਆਬ ਨੂੰ ਇੱਥੇ ਆਉਣ ਲਈ ਕਹੋ ਤਾਂ ਜੋ ਮੈਂ ਉਸ ਨਾਲ ਗੱਲ ਕਰ ਸਕਾਂ।”

17ਉਹ ਉਸ ਦੇ ਕੋਲ ਗਿਆ ਅਤੇ ਉਸ ਨੇ ਪੁੱਛਿਆ, ਕੀ ਤੂੰ ਯੋਆਬ ਹੈ? ਉਸਨੇ ਜਵਾਬ ਦਿੱਤਾ, “ਮੈਂ ਹਾਂ।” ਉਸ ਨੇ ਕਿਹਾ, “ਆਪਣੀ ਦਾਸੀ ਦੀ ਗੱਲ ਸੁਣ ਲੈ।” ਉਸਨੇ ਕਿਹਾ “ਮੈਂ ਸੁਣ ਰਿਹਾ ਹਾਂ।”

18ਉਸਨੇ ਆਖਿਆ, “ਪਿੱਛਲੇ ਸਮੇਂ ਵਿੱਚ ਉਹ ਕਹਿੰਦੇ ਹੁੰਦੇ ਸਨ, ‘ਉਹ ਜ਼ਰੂਰ ਹਾਬਲ ਤੋਂ ਸਲਾਹ ਪੁੱਛਣਗੇ,’ ਅਤੇ ਇਸ ਤਰ੍ਹਾਂ ਉਹ ਕੰਮ ਨੂੰ ਮੁਕਾਉਂਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.